ਅਫਸਾਨਾ ਖ਼ਾਨ ਨੂੰ ਲੋਕਾਂ ਨੇ ਕੀਤਾ ਟ੍ਰੋਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਅਫਸਾਨਾ ਖ਼ਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਪਰ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਅਫਸਾਨਾ ਖ਼ਾਨ ਨੂੰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ।
ਅਫਸਾਨਾ ਖ਼ਾਨ (Afsana khan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਪਰ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਅਫਸਾਨਾ ਖ਼ਾਨ ਨੂੰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਸੋਨੇ ਦੇ ਨਾਲ ਲੱਦੀ ਹੋਈ ਹੈ। ਗਾਇਕਾ ਨੇ ਆਪਣੇ ਗਲ ‘ਚ ਕਈ ਸੋਨੇ ਦੀਆਂ ਚੇਨਾਂ ਪਾਈਆਂ ਹੋਈਆਂ ਹਨ ।
ਹੋਰ ਪੜ੍ਹੋ : ਰਾਜਵੀਰ ਜਵੰਦਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ
ਲੋਕਾਂ ਨੇ ਕੀਤਾ ਟ੍ਰੋਲ
ਗਾਇਕਾ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕੀਤਾ ਤਾਂ ਲੋਕਾਂ ਦੀ ਟ੍ਰੋਲਿੰਗ ਦਾ ਸ਼ਿਕਾਰ ਉਸ ਨੂੰ ਹੋਣਾ ਪਿਆ ।ਕਈਆਂ ਨੇ ਗਾਇਕਾ ਦੀ ਤਾਰੀਫ ਕੀਤੀ ਅਤੇ ਕਈਆਂ ਨੇ ਉਸ ਨੂੰ ਟ੍ਰੋਲ ਕੀਤਾ । ਇੱਕ ਨੇ ਲਿਖਿਆ ‘ਪੰਜਾਬ ਦੀ ਬੱਪੀ ਲਹਿਰੀ’।
ਜਦੋਂਕਿ ਇੱਕ ਹੋਰ ਨੇ ਲਿਖਿਆ ‘ਗੁੱਜਰਾਂ ਦੇ ਕੱਟੇ ਵਾਂਗ ਮੇਲਦੀ ਫਿਰਦੀ ਆ’। ਇੱਕ ਹੋਰ ਯੂਜ਼ਰ ਨੇ ਲਿਖਿਆ ‘ਮੰਗਲ ਗ੍ਰਹਿ ਦਾ ਡਾਇਨਾਸੌਰ ਧਰਤੀ ‘ਤੇ’।
ਜਦੋਂਕਿ ਇੱਕ ਹੋਰ ਨੇ ਲਿਖਿਆ ‘ਹਿਪੋਜਾਨ’।ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਫੀਮੇਲ ਵਰਜਨ ਆਫ ਬੱਪੀ ਲਹਿਰੀ’। ਇੱਕ ਹੋਰ ਨੇ ਕਿਹਾ ‘ਨਹੀਂ ਦੇਖਣ ਨੂੰ ਜੀ ਨਹੀਂ ਕਰਦਾ’।ਇੱਕ ਹੋਰ ਨੇ ਲਤਾੜ ਲਗਾਉਂਦੇ ਹੋਏ ਕਿਹਾ ‘ਮਰਵਾਕੇ ਮਾਵਾਂ ਦੇ ਪੁੱਤ ਆਪ ਨੱਚਦੀ ਫਿਰਦੀ ਮੂਸੇਵਾਲਾ ਤੇ ਗੋਲਡੀ ਬਰਾੜ ਦੇ ਭਾਈ ਦੀ ਲੜਾਈ ਇਹਦੇ ਤੋਂ ਸ਼ੁਰੂ ਹੋਈ।ਤੇ ਦੋ ਮਾਵਾਂ ਦੇ ਪੁੱਤ ਮਾਰੇ ਗਏ’।ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਇਤਰਾਜ਼ਯੋਗ ਕਮੈਂਟਸ ਵੀ ਕੀਤੇ ਹਨ ।