ਪਰਵੀਨ ਭਾਰਟਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕਾ ਨੇ ਪਤੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ
ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ, ਬਸ ਮੈਨੂੰ ਏਨਾਂ ਕੁ ਪਿਆਰ ਤੇਰੇ ਨਾਲ। ਹੈਪੀ ਵੈਡਿੰਗ ਐਨੀਵਰਸਰੀ ਸ਼ਰਨ ਜੀ ਇਹ ਸਾਥ ਹਮੇਸ਼ਾ ਬਣਿਆ ਰਹੇ’।
ਗਾਇਕਾ ਪਰਵੀਨ ਭਾਰਟਾ (Parveen Bharta)ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵੈਡਿੰਗ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ, ਬਸ ਮੈਨੂੰ ਏਨਾਂ ਕੁ ਪਿਆਰ ਤੇਰੇ ਨਾਲ।
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦੇ ਚਿਹਰੇ ‘ਤੇ ਜ਼ਖਮਾਂ ਦੇ ਨਿਸ਼ਾਨ, ਹਾਲਤ ਵੇਖ ਪ੍ਰਸ਼ੰਸਕ ਚਿੰਤਾ ‘ਚ ਪਏ
ਹੈਪੀ ਵੈਡਿੰਗ ਐਨੀਵਰਸਰੀ ਸ਼ਰਨ ਜੀ ਇਹ ਸਾਥ ਹਮੇਸ਼ਾ ਬਣਿਆ ਰਹੇ’। ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ । ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ, ਜਿਨ੍ਹਾਂ ਦੇ ਨਾਲ ਗਾਇਕਾ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।
ਪਰਵੀਨ ਭਾਰਟਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਗਾਇਕਾ ਪਰਵੀਨ ਭਾਰਟਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਹ ਲਿਸਟ ਕਾਫੀ ਲੰਮੀ ਹੈ । ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਬਾਰੇ ਦੱਸਾਂਗੇ ਜੋ ਕਿ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਜਿਸ ‘ਚ ‘ਲੌਕੇਟ’, ‘ਦਿਨ ਤਾਂ ਪੁਰਾਣੇ’, ‘ਦਰਦ ਭਰੀ ਕਹਾਣੀ’, ‘ਛੁੱਟੀਆਂ’, ‘ਚੰਨ ਨਾਲੋਂ ਸੋਹਣੀ’, ‘ਜ਼ਰੂਰ ਆਊਂਗੀ’ ਸ਼ਾਮਿਲ ਹਨ । ਇਸ ਤੋਂ ਇਲਾਵਾ ਪਰਵੀਨ ਭਾਰਟਾ ਨੇ ਧਾਰਮਿਕ ਗੀਤ ਵੀ ਗਾਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।