ਪੰਜਾਬ ਦੇ ਇੱਕ ਸਕੂਲ ‘ਚ ਪੰਜਾਬੀ ਬੋਲਣ ‘ਤੇ ਵੀ ਜ਼ੁਰਮਾਨਾ ਕਰ ਰਿਹਾ ਸੀ ਸਕੂਲ, ਪਰਮਿੰਦਰ ਸਿੰਘ ਝੋਟਾ ਅਤੇ ਲੱਖਾ ਸਦਾਨਾ ਪਹੁੰਚੇ ਸਕੂਲ ‘ਚ, ਵੀਡੀਓ ਵਾਇਰਲ
ਪੰਜਾਬ ਦੇ ਇੱਕ ਸਕੂਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਖਬਰਾਂ ਮੁਤਾਬਕ ਇਸ ਸਕੂਲ ‘ਚ ਪੰਜਾਬੀ ਬੋਲਣ ‘ਤੇ ਵੀ ਪਾਬੰਦੀ ਹੈ ਅਤੇ ਸਕੂਲ ‘ਚ ਜੋ ਬੱਚੇ ਪੰਜਾਬੀ ਬੋਲਦੇ ਹਨ । ਉਨ੍ਹਾਂ ਨੂੰ ਸਕੂਲ ਦੇ ਵੱਲੋਂ ਜ਼ੁਰਮਾਨਾ ਕੀਤਾ ਜਾਂਦਾ ਹੈ ।
ਪੰਜਾਬ ਦੇ ਇੱਕ ਸਕੂਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਖਬਰਾਂ ਮੁਤਾਬਕ ਇਸ ਸਕੂਲ ‘ਚ ਪੰਜਾਬੀ ਬੋਲਣ ‘ਤੇ ਵੀ ਪਾਬੰਦੀ ਹੈ ਅਤੇ ਸਕੂਲ ‘ਚ ਜੋ ਬੱਚੇ ਪੰਜਾਬੀ ਬੋਲਦੇ ਹਨ । ਉਨ੍ਹਾਂ ਨੂੰ ਸਕੂਲ ਦੇ ਵੱਲੋਂ ਜ਼ੁਰਮਾਨਾ ਕੀਤਾ ਜਾਂਦਾ ਹੈ । ਜਿਸ ਦੇ ਵਿਰੋਧ ‘ਚ ਪੰਜਾਬ ਅਤੇ ਪੰਜਾਬੀਅਤ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਲੱਖਾ ਸਿਦਾਨਾ ਅਤੇ ਝੋਟਾ ਇਸ ਸਕੂਲ ‘ਚ ਪਹੁੰਚੇ ਅਤੇ ਇਸ ‘ਤੇ ਵਿਰੋਧ ਜਤਾਇਆ ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਲੱਖਾ ਸਿਦਾਨਾ (Lakha Sidana)ਅਤੇ ਝੋਟਾ ਕਹਿ ਰਹੇ ਹਨ ਕਿ ਪੰਜਾਬ ‘ਚ ਹੀ ਤੁਸੀਂ ਪੰਜਾਬੀ ਨਹੀਂ ਬੋਲਣ ਦਿੰਦੇ । ਜਦੋਂਕਿ ਪੰਜਾਬ ਦੇ ਸਾਰੇ ਸਕੂਲਾਂ ‘ਚ ਪੰਜਾਬੀ ਭਾਸ਼ਾ ਲਾਜ਼ਮੀ ਹੈ ।ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ ।
ਇਹ ਸਾਫ਼ ਨਹੀਂ ਹੋ ਸਕਿਆ ਹੈ, ਪਰ ਹਰ ਕੋਈ ਇਸ ਵੀਡੀਓ ਨੂੰ ਵੇਖ ਕੇ ਪੰਜਾਬ ‘ਚ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਨੂੰਨ ਲੈ ਕੇ ਚਿੰਤਿਤ ਨਜ਼ਰ ਆ ਰਿਹਾ ਹੈ ।
ਲੱਖਾ ਸਿਦਾਨਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕਰ ਰਹੇ ਆਵਾਜ਼ ਬੁਲੰਦ
ਲੱਖਾ ਸਿਦਾਨਾ ਲਗਾਤਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ । ਉਹ ਲਗਾਤਾਰ ‘ਚ ਪੰਜਾਬ ਚੋਂ ਵਿਦੇਸ਼ਾਂ ‘ਚ ਜ਼ਮੀਨਾਂ ਵੇਚ ਕੇ ਜਾ ਰਹੇ ਪੰਜਾਬੀਆਂ ਬਾਰੇ ਵੀ ਬੋਲਦੇ ਹੋਏ ਨਜ਼ਰ ਆਉਂਦੇ ਹਨ ।ਅਕਸਰ ਉਹ ਅਪੀਲ ਕਰਦੇ ਹਨ ਕਿ ਪੰਜਾਬ ਨੂੰ ਛੱਡ ਕੇ ਅਤੇ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ‘ਚ ਪੰਜਾਬੀ ਨਾ ਜਾਣ । ਜਦੋਂਕਿ ਝੋਟਾ ਵੀ ਪੰਜਾਬ ‘ਚ ਨਸ਼ਿਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ ।