ਨਹਿਰਾਂ ‘ਚ ਡੁੱਬੇ ਲੋਕਾਂ ਨੂੰ ਕੱਢਣ ਦੀ ਸੇਵਾ ਕਰ ਰਿਹਾ ਸਿੱਖ ਗੋਤਾਖੋਰ ਪਰਗਟ ਸਿੰਘ, ਜਾਣੋ ਪਰਗਟ ਸਿੰਘ ਦੀ ਕਹਾਣੀ

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਜੋ ਦੂਜਿਆਂ ਦੇ ਲਈ ਜੀਵੇ ਅਜਿਹੇ ਲੋਕ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਗੋਤਾਖੋਰ ਪਰਗਟ ਸਿੰਘ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਜ਼ਿੰਦਗੀ ਸੇਵਾ ਲਈ ਸਮਰਪਿਤ ਕਰ ਦਿੱਤੀ ਹੈ। ਕੁਰਕਸ਼ੇਤਰ ਦਾ ਰਹਿਣ ਵਾਲਾ ਪਰਗਟ ਸਿੰਘ ਨਹਿਰਾਂ, ਤਾਲਾਬਾਂ ਅਤੇ ਨਦੀਆਂ ਵਿੱਚੋਂ ਲੋਕਾਂ ਨੂੰ ਕੱਢ ਕੇ ਲਿਆਉਂਦਾ ਹੈ।ਜੋ ਖੁਦਕੁਸ਼ੀ ਕਰ ਲੈਂਦੇ ਹਨ ਜਾਂ ਫਿਰ ਜਾਣੇ ਅਣਜਾਣੇ ਨਦੀਆਂ, ਨਹਿਰਾਂ ‘ਚ ਡਿੱਗ ਪੈਂਦੇ ਹਨ ।

By  Shaminder July 2nd 2024 08:00 AM

ਹੋਰ ਪੜ੍ਹੋ  : ਬ੍ਰੈਸਟ ਕੈਂਸਰ ਦੀ ਸਟੇਜ -3 ਦੇ ਦਰਦ ਨਾਲ ਜੂਝ ਰਹੀ ਅਦਾਕਾਰਾ ਹਿਨਾ ਖ਼ਾਨ, ਕਿਹਾ ‘ਇਲਾਜ ਦੌਰਾਨ ਬਹੁਤ ਦਰਦ ਹੋ ਰਿਹੈ’

ਪਰਗਟ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਉਸ ਨੂੰ ਅਜਿਹੀਆਂ ਸਥਿਤੀਆਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਕਾਰਨ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਹੈ। ਦਰਅਸਲ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਦੇ ਭਰਾ ਦੀ ਭਾਲ ‘ਚ ਜਦੋਂ ਉਹ ਪਾਣੀ ‘ਚ ਉੱਤਰਿਆ ਤਾਂ ਉਸ ਨੇ ਜਿਸ ਸ਼ਖਸ ਦੀ ਭਾਲ ਨਹਿਰ ਚੋਂ ਕਰਨੀ ਸੀ ਉਸ ਤੋਂ ਚੱਪਲ ਮੰਗ ਲਈ । ਜਦੋਂ ਉਸ ਦੇ ਭਰਾ ਨੰੂੰ ਲੱਭ ਕੇ ਨਦੀ ਤੋਂ ਬਾਹਰ ਆਇਆ ਤਾਂ ਉਸ ਸ਼ਖਸ ਨੂੰ ਜਦੋਂ ਪਰਗਟ ਸਿੰਘ ਨੇ ਚੱਪਲ ਵਾਪਸ ਕੀਤੀ ਤਾਂ ਉਸ ਨੇ ਚੱਪਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ। 

3500 ਤੋਂ ਜ਼ਿਆਦਾ ਜਿਉਂਦੇ ਲੋਕਾਂ ਨੂੰ ਕੱਢਿਆ 

ਪਰਗਟ ਸਿੰਘ ਹੁਣ ਤੱਕ ਪੈਂਤੀ ਸੌ ਤੋਂ ਜ਼ਿਆਦਾ ਜਿਉਂਦੇ ਲੋਕਾਂ ਨੂੰ ਕੱਢ ਚੁੱਕਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਲਾਸ਼ਾਂ ਨੂੰ ਕੱਢ ਚੁੱਕਿਆ ਹੈ ਅਤੇ ਉਸ ਦੀ ਇਹ ਸੇਵਾ ਨਿਰੰਤਰ ਜਾਰੀ ਹੈ। ਹਰ ਕੋਈ ਉਸ ਦੀ ਇਸ ਸੇਵਾ ਨੂੰ ਸਲਾਮ ਕਰ ਰਿਹਾ ਹੈ।

Related Post