ਸਰਬੰਸ ਦਾਨੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਕੁਰਬਾਨੀ ਨੂੰ ਪੰਮਾ ਡੂਮੇਵਾਲ ਨੇ ਗੀਤ ਰਾਹੀਂ ਕੀਤਾ ਬਿਆਨ

ਪੰਮਾ ਡੂਮੇਵਾਲ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਆਪਣੇ ਗੀਤ ਦੇ ਰਾਹੀਂ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਵੱਲੋਂ ਦੇਸ਼ ਅਤੇ ਕੌਮ ਦੀ ਖਾਤਿਰ ਕੀਤੀ ਗਈ ਕੁਰਬਾਨੀ ਨੂੰ ਆਪਣੇ ਧਾਰਮਿਕ ਗੀਤ ਦੇ ਰਾਹੀਂ ਬਿਆਨ ਕੀਤਾ ਹੈ।

By  Shaminder December 18th 2023 01:00 PM

ਪੰਮਾ ਡੂਮੇਵਾਲ (Pamma Dumewal) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਆਪਣੇ ਗੀਤ ਦੇ ਰਾਹੀਂ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਵੱਲੋਂ ਦੇਸ਼ ਅਤੇ ਕੌਮ ਦੀ ਖਾਤਿਰ ਕੀਤੀ ਗਈ ਕੁਰਬਾਨੀ ਨੂੰ ਆਪਣੇ ਧਾਰਮਿਕ ਗੀਤ ਦੇ ਰਾਹੀਂ ਬਿਆਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਨਾਲ ਕਈ ਲੋਕ ਦਿਖਾਈ ਦੇ ਰਹੇ ਹਨ ਅਤੇ ਪੰਮਾ ਡੂਮੇਵਾਲ ਵੱਲੋਂ ਕੀਤੀ ਗਈ ਗੁਰੁ ਗੋਬਿੰਦ ਸਿੰਘ ਜੀ ਉਸਤਤ ਨੂੰ ਪਸੰਦ ਕਰ ਰਹੇ ਹਨ । 


ਹੋਰ ਪੜ੍ਹੋ :  ਸੋਸ਼ਲ ਮੀਡੀਆ ਸਟਾਰ ਪ੍ਰਿਆ ਸਿੰਘ ਦੇ ਨਾਲ ਬੁਆਏ ਫ੍ਰੈਂਡ ਨੇ ਕੀਤੀ ਕੁੱਟਮਾਰ,ਕਾਰ ਨਾਲ ਦਰੜਨ ਦੀ ਕੀਤੀ ਕੋਸ਼ਿਸ਼,ਹਸਪਤਾਲ ‘ਚ ਹੋਈ ਭਰਤੀ

ਪੰਮਾ ਡੂਮੇਵਾਲ ਦਾ ਵਰਕ ਫ੍ਰੰਟ 

ਪੰਮਾ ਡੂਮੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਝੂਠ ਵਿਕਦਾ, ਸੱਚੇ ਬੋਲ, ਵਿਰਾਸਤੀ ਸਵਾਲ, ਧਰਤ ਪੰਜਾਬ ਦੀ, ਜੁਝਾਰੂ ਖਾਲਸਾ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


ਉਨ੍ਹਾਂ ਨੇ ਧਾਰਮਿਕ ਗੀਤ ਵੱਡੀ ਗਿਣਤੀ ‘ਚ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਪੰਮਾ ਡੂਮੇਵਾਲ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । 

View this post on Instagram

A post shared by Darshan Singh (@pamma_dumewal)


Related Post