ਪਾਲ ਸਿੰਘ ਸਮਾਓਂ ਨੇ ਤੀਆਂ ਦੇ ਮੌਕੇ ‘ਤੇ ਨਿਰਮਲ ਰਿਸ਼ੀ ਦਾ ਕੀਤਾ ਸ਼ਾਨਦਾਰ ਸੁਆਗਤ,ਦਿੱਤਾ ਸ਼ਾਨਦਾਰ ਤੋਹਫਾ, ਵੇਖ ਕੇ ਭਾਵੁਕ ਹੋਈ ਅਦਾਕਾਰਾ
ਲੋਕ ਕਲਾਕਾਰ ਪਾਲ ਸਿੰਘ ਸਮਾਓਂ ਦੇ ਵੱਲੋਂ ਵੀ ਪਿੰਡ ਸਮਾਓਂ ‘ਚ ਤੀਆਂ ਦਾ ਮੇਲਾ ਕਰਵਾਇਆ ਗਿਆ । ਇਸ ਮੇਲੇ ‘ਚ ਉਨ੍ਹਾਂ ਨੇ ਭੈਣਾਂ ਨੂੰ ਬੁਲਾਇਆ ਅਤੇ ਨੱਚ ਗਾ ਕੇ ਤੀਆਂ ਦਾ ਤਿਉਹਾਰ ਮਨਾਇਆ । ਤੀਆਂ ਦੇ ਇਸ ਮੇਲੇ ‘ਚ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਵੀ ਸੱਦਾ ਭੇਜਿਆ ।
ਪੰਜਾਬ ਭਰ ‘ਚ ਤੀਆਂ (Teej 2024) ਦੀਆਂ ਰੌਣਕਾਂ ਹਨ । ਇਸ ਮੌਕੇ ‘ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੰਮ ਕਰਨ ਵਾਲੇ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਦੇ ਵੱਲੋਂ ਵੀ ਪਿੰਡ ਸਮਾਓਂ ‘ਚ ਤੀਆਂ ਦਾ ਮੇਲਾ ਕਰਵਾਇਆ ਗਿਆ । ਇਸ ਮੇਲੇ ‘ਚ ਉਨ੍ਹਾਂ ਨੇ ਭੈਣਾਂ ਨੂੰ ਬੁਲਾਇਆ ਅਤੇ ਨੱਚ ਗਾ ਕੇ ਤੀਆਂ ਦਾ ਤਿਉਹਾਰ ਮਨਾਇਆ । ਤੀਆਂ ਦੇ ਇਸ ਮੇਲੇ ‘ਚ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਵੀ ਸੱਦਾ ਭੇਜਿਆ ।
ਹੋਰ ਪੜ੍ਹੋ : ਗਾਇਕ ਸਿੰਗਾ ਦਾ ਵੱਡਾ ਬਿਆਨ, ਕਿਹਾ ‘ਵਿਊਜ਼ ਲੈਣ ਲਈ ਭੈਣਾਂ ਨੂੰ ਇੰਸਟਾਗ੍ਰਾਮ ‘ਤੇ ਨਚਾਈ ਜਾਂਦੇ ਲੋਕ’
ਨਿਰਮਲ ਰਿਸ਼ੀ ਦਾ ਉਨ੍ਹਾਂ ਦੇ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਤੇ ਇਸ ਮੌਕੇ ਅਦਾਕਾਰਾ ਨੂੰ ਸੰਧਾਰਾ ਵੀ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਸੂਟ ਤੇ ਸੋਨੇ ਦਾ ਗਹਿਣਾ ਵੀ ਦਿੱਤਾ ਗਿਆ। ਜਿਸ ਦੇ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।
ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਰਮਲ ਰਿਸ਼ੀ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ ਜਾ ਰਿਹਾ ਹੈ।ਜਦੋਂ ਪਾਲ ਸਿੰਘ ਸਮਾਓ ਤੇ ਬਾਪੂ ਬਲਕੌਰ ਸਿੱਧੂ ਨੇ ਉਨ੍ਹਾਂ ਨੂੰ ਤੋਹਫੇ ਦਿੱਤੇ ਤਾਂ ਅਦਾਕਾਰਾ ਭਾਵੁਕ ਹੋ ਗਈ ।
ਪਾਲ ਸਿੰਘ ਸਮਾਓਂ ਦੀ ਸ਼ਲਾਘਾ
ਪਾਲ ਸਿੰਘ ਸਮਾਓਂ ਹਰ ਸਾਲ ਤੀਆਂ ਦੇ ਮੇਲੇ ਦਾ ਪ੍ਰਬੰਧ ਕਰਦੇ ਹਨ । ਬੀਤੇ ਸਾਲ ਵੀ ਉਨ੍ਹਾਂ ਨੇ ਇਸ ਮੇਲੇ ਦਾ ਆਯੋਜਨ ਕੀਤਾ ਸੀ । ਪਾਲ ਸਿੰਘ ਸਮਾਓਂ ਦੇ ਵੱਲੋਂ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਤੇ ਭੈਣਾਂ ਨੂੰ ਮਾਣ ਸਨਮਾਨ ਦੇਣ ਦੇ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕ ਕਹਿ ਰਹੇ ਹਨ ਕਿ ਘਰ ਘਰ ਅਜਿਹੇ ਪੁੱਤਰ ਜੰਮਣੇ ਚਾਹੀਦੇ ਹਨ ਜੋ ਸਾਰੇ ਪੰਜਾਬ ਦੀਆਂ ਭੈਣਾਂ ਨੂੰ ਆਪਣੀਆਂ ਭੈਣ ਵਾਂਗ ਸਮਝਦੇ ਨੇ।