ਪੁੱਤਰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ‘ਤੇ ਬਲਕੌਰ ਸਿੱਧੂ ਨੇ ਫੈਨਸ ਨੂੰ ਪਿੰਡ ਆਉਣ ਤੋਂ ਕਿਉਂ ਕੀਤੀ ਮਨਾਹੀ, ਪੜ੍ਹੋ ਪੂਰੀ ਖ਼ਬਰ
ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਮਰਹੂਮ ਗਾਇਕ ਦੀ ਬਰਸੀ ‘ਤੇ ਫੈਨਸ ਵੀ ਭਾਵੁਕ ਹਨ ਅਤੇ ਗਾਇਕ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ । ਪਰ ਗਾਇਕ ਦੀ ਦੂਜੀ ਬਰਸੀ ਮੌਕੇ ‘ਤੇ ਕਿਸੇ ਵੀ ਤਰ੍ਹਾਂ ਦੇ ਵੱਡੇ ਸਮਾਗਮ ਦੀ ਬਜਾਏ ਬਹੁਤ ਹੀ ਸਾਦਗੀ ਨਾਲ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ (Sidhu Moose wala) ਦੀ ਅੱਜ ਦੂਜੀ ਬਰਸੀ (Death Anniversary) ਹੈ। ਮਰਹੂਮ ਗਾਇਕ ਦੀ ਬਰਸੀ ‘ਤੇ ਫੈਨਸ ਵੀ ਭਾਵੁਕ ਹਨ ਅਤੇ ਗਾਇਕ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ । ਪਰ ਗਾਇਕ ਦੀ ਦੂਜੀ ਬਰਸੀ ਮੌਕੇ ‘ਤੇ ਕਿਸੇ ਵੀ ਤਰ੍ਹਾਂ ਦੇ ਵੱਡੇ ਸਮਾਗਮ ਦੀ ਬਜਾਏ ਬਹੁਤ ਹੀ ਸਾਦਗੀ ਨਾਲ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ‘ਚ ਵੱਸਦੇ ਉਸ ਦੇ ਫੈਨਸ ਦੇ ਵੱਲੋਂ ਵੀ ਧਾਰਮਿਕ ਸਮਾਗਮ ਕਰਵਾ ਕੇ ਉਸ ਨੁੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ ।
ਹੋਰ ਪੜ੍ਹੋ : ਪੁੱਤਰ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਮਾਂ ਚਰਨ ਕੌਰ ਹੋਈ ਭਾਵੁਕ, ਕਿਹਾ ‘ਬਿਨਾਂ ਕਿਸੇ ਗੁਨਾਹ ਦੇ ਮੇਰੇ ਕੁੱਖ ਚੋਂ ਖੋਹ ਲਿਆ ਤੈਨੂੰ’
ਪਰ ਇਸ ਵਾਰ ਪਿੰਡ ਮੂਸੇਵਾਲਾ ‘ਚ ਕੋਈ ਵੀ ਵੱਡਾ ਸਮਾਗਮ ਨਹੀਂ ਕਰਵਾਇਆ ਜਾ ਰਿਹਾ । ਇਸ ਦੀ ਜਾਣਕਾਰੀ ਖੁਦ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੱਧੂ ਦੇ ਵੱਲੋਂ ਕੀਤਾ ਗਿਆ ਹੈ।
ਫੈਨਸ ਨੂੰ ਪਿੰਡ ਆਉਣ ਤੋਂ ਮਨਾਹੀ
ਖ਼ਬਰਾਂਾ ਮੁਤਾਬਕ ਬਲਕੌਰ ਸਿੱਧੂ ਨੇ ਫੈਨਸ ਨੂੰ ਪਿੰਡ ਆਉਣ ਤੋਂ ਮਨਾ ਕੀਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਕਾਰਨ ਇਹ ਸਮਾਗਮ ਸਿਰਫ਼ ਪਰਿਵਾਰ ਤੱਕ ਹੀ ਸੀਮਤ ਰਹੇਗਾ ।ਉਨ੍ਹਾਂ ਦਾ ਕਹਿਣਾ ਹੈ ਕਿ ਬਰਸੀ ਸਮਾਗਮ ‘ਚ ਸਿਰਫ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ । ਇਹ ਫ਼ੈਸਲਾ ਵਧਦੀ ਗਰਮੀ ਤੇ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ। ਬਲਕੌਰ ਸਿੱਧੂ ਨੇ ਕਿਹਾ ਕਿ ਸਮਾਗਮ ਬਹੁਤ ਛੋਟਾ ਤੇ ਸਾਦਾ ਰੱਖਿਆ ਗਿਆ ਹੈ।