ਗਣਤੰਤਰ ਦਿਵਸ ਮੌਕੇ ‘ਤੇ ਵੇਖੋ ਦੇਸ਼ ਪਿਆਰ ਨੂੰ ਦਰਸਾਉਂਦੀਆਂ ਇਹ ਪੰਜਾਬੀ ਫ਼ਿਲਮਾਂ

By  Shaminder January 25th 2024 08:00 AM

ਗਣਤੰਤਰ ਦਿਵਸ (Republic Day 2024) ਨੂੰ ਲੈ ਕੇ ਦੇਸ਼ ਭਰ ‘ਚ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ  ਹੈ ।ਅਜਿਹੇ ‘ਚ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਪੂਰੇ ਦੇਸ਼ ‘ਚ ਕੀਤਾ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਪੰਜਾਬੀ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਦੇਸ਼ ਪ੍ਰੇਮ ਦੇ ਨਾਲ ਭਰਪੂਰ ਹਨ । ਇਨ੍ਹਾਂ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਅਸੀਂ ਕੁਝ ਕੁ ਫ਼ਿਲਮਾਂ ਦਾ ਜ਼ਿਕਰ ਕਰਾਂਗੇ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਿੱਪੀ ਗਰੇਵਾਲ (Gippy Grewal)  ਦੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੀ ।

Subedar Joginder Singh.jpg

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦਾ ਹੋਇਆ ਵਿਆਹ, ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ
 ਭਾਰਤੀ ਜਵਾਨ ਜੋਗਿੰਦਰ ਸਿੰਘ ਦੇ ਜੀਵਨ ‘ਤੇ ਅਧਾਰਿਤ ਹੈ ਫ਼ਿਲਮ ‘ਸੂਬੇਦਾਰ ਜੋੋਗਿੰਦਰ ਸਿੰਘ’  

ਸੂਬੇਦਾਰ ਜੋੋਗਿੰਦਰ ਸਿੰਘ ਗਿੱਪੀ ਗਰੇਵਾਲ ਅਤੇ ਅਦਿਤੀ ਦੇਵ ਸ਼ਰਮਾ ਦੀ ਫ਼ਿਲਮ ਹੈ ।ਸੂਬੇਦਾਰ ਜੋਗਿੰਦਰ ਸਿੰਘ ਫ਼ਿਲਮ ਦੀ ਕਹਾਣੀ ਭਾਰਤੀ ਫੌਜ ਦੇ ਜਾਂਬਾਜ਼ ਜਵਾਨ ਦੀ ਕਹਾਣੀ ਸੀ ।ਜਿਸ ਨੇ 1962 ‘ਚ ਭਾਰਤ ਚੀਨ ਦੀ ਜੰਗ ‘ਚ ਸ਼ਹੀਦ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਸਨਮਾਨ ਦਿੱਤਾ ਗਿਆ ਸੀ। ਇਹ ਫ਼ਿਲਮ 2018 ‘ਚ ਰਿਲੀਜ਼ ਹੋਈ ਸੀ ਅਤੇ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦੇ ਵੱਲੋਂ ਕੀਤਾ ਗਿਆ ਸੀ।

Sajjan Singh Rangroot.jpg
‘ਸੱਜਣ ਸਿੰਘ ਰੰਗਰੂਟ’

ਸੱਜਣ ਸਿੰਘ ਰੰਗਰੂਟ ਪੰਕਜ ਬੱਤਰਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ । ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਦਿਲਜੀਤ ਦੋਸਾਂਝ ਤੇ ਸੁਨੰਦਾ ਸ਼ਰਮਾ ਅਤੇ ਯੋਗਰਾਜ ਸਿੰਘ ਨਜ਼ਰ ਆਏ ਸਨ।ਇਸ ਫ਼ਿਲਮ ‘ਚ ਭਾਰਤੀ ਸੈਨਾ ਦੇ ਸਿੱਖ ਸੈਨਿਕਾਂ ਦੀ ਅਸਲ ਕਹਾਣੀ ਨੂੰ ਪਰਦੇ ‘ਤੇ ਦਿਖਾਇਆ ਗਿਆ ।ਫ਼ਿਲਮ ‘ਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਲੜਨ ਵਾਲੇ ਸੈਨਾ ਦੇ ਜਵਾਨ ਸੱਜਣ ਸਿੰਘ ਰੰਗਰੂਟ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਇਸ ਫ਼ਿਲਮ ਦਾ ਅਨੰਦ ਤੁਸੀਂ ਮਾਣ ਸਕਦੇ ਹੋ । 

des hoya pardes.jpg
‘ਦੇਸ ਹੋੋਇਆ ਪ੍ਰਦੇਸ’ 

ਗੁਰਦਾਸ ਮਾਨ ਅਤੇ ਜੂਹੀ ਚਾਵਲਾ ਦੀ ਇਹ ਫ਼ਿਲਮ 2004 ‘ਚ ਆਈ ਸੀ । ਇਸ ਫ਼ਿਲਮ ਨੂੰ ਰਾਸ਼ਟਰੀ ਅਵਾਰਡ ਵੀ ਮਿਲਿਆ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਮਨੋਜ ਪੁੰਜ ਦੇ ਵੱਲੋਂ । ਫ਼ਿਲਮ ‘ਚ ਦਿਵਿਆ ਦੱਤਾ ਵੀ ਮੁੱਖ ਭੂਮਿਕਾ ‘ਚ ਹਨ ।ਫ਼ਿਲਮ ‘ਚ 1984 ਦੇ ਦੌਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਸਿੱਖਾਂ ‘ਤੇ ਹਿੰਸਕ ਹਮਲੇ ਹੋਏ ਸਨ। 

 

Related Post