ਪਿਤਾ ਕੁਲਵਿੰਦਰ ਢਿੱਲੋਂ ਦੀ 17ਵੀਂ ਬਰਸੀ ‘ਤੇ ਭਾਵੁਕ ਹੋਇਆ ਪੁੱਤਰ ਅਰਮਾਨ ਢਿੱਲੋਂ, ਕਿਹਾ 'ਜੋ ਸੁਫ਼ਨੇ ਤੁਸੀਂ ਵੇਖੇ ਸੀ ਉਨ੍ਹਾਂ ਨੂੰ ਕਰਾਂਗਾ ਪੂਰੇ'
ਕੁਲਵਿੰਦਰ ਢਿੱਲੋਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ, ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ।
ਕੁਲਵਿੰਦਰ ਢਿੱਲੋਂ (Kulwinder Dhillon)ਜਿਸ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ । ਪਰ ਅੱਜ ਤੋਂ ਸਤਾਰਾਂ ਸਾਲ ਪਹਿਲਾਂ ਇੱਕ ਸੜਕ ਹਾਦਸੇ ‘ਚ ਉਨ੍ਹਾਂ ਦੀ ਜਾਨ ਚਲੀ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ । ਉਨ੍ਹਾਂ ਦੀ ਸਤਾਰਵੀਂ ਬਰਸੀ ਦੇ ਮੌਕੇ ‘ਤੇ ਉਨ੍ਹਾਂ ਦੇ ਇਕਲੌਤੇ ਪੁੱਤਰ ਅਰਮਾਨ ਢਿੱਲੋਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਪਿਤਾ ਲਈ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।
ਅਰਮਾਨ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਲਵਿੰਦਰ ਢਿੱਲੋਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਪਿਆਰੇ ਪਾਪਾ,ਤੁਹਾਡੇ ਬਿਨ੍ਹਾਂ ਰਹਿੰਦਿਆਂ ਨੂੰ ਸਤਾਰਾਂ ਸਾਲ ਹੋ ਗਏ । ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਅਤੇ ਮੰਮੀ ਨਾਲ ਮੌਜੂਦ ਹੋ ਅਤੇ ਸਭ ਕੁਝ ਵੇਖ ਰਹੇ ਹੋ ਅਤੇ ਸਵਰਗ ‘ਚ ਬੈਠ ਕੇ ਮੈਨੂੰ ਹਮੇਸ਼ਾ ਗਾਈਡ ਕਰ ਰਹੇ ਹੋ ਜ਼ਿੰਦਗੀ ਦੇ ਇਸ ਔਖੇ ਸਫ਼ਰ ‘ਚ।
ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਮੈਂ ਤੁਹਾਨੂੰ ਹਮੇਸ਼ਾ ਹੀ ਮਾਣ ਮਹਿਸੂਸ ਕਰਵਾਂਵਾਗਾ। ਤੁਹਾਡੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਕੇ ਵਿਖਾਵਾਂਗਾ । ਜੋ ਤੁਸੀਂ ਮੇਰੇ ਲਈ ਵੇਖੇ ਸਨ’।
ਕੁਲਵਿੰਦਰ ਢਿੱਲੋਂ ਨੇ ਦਿੱਤੇ ਸਨ ਕਈ ਹਿੱਟ ਗੀਤ
ਕੁਲਵਿੰਦਰ ਢਿੱਲੋਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ, ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ। ਜਿਸ ‘ਚ ‘ਇੱਕ ਗੱਲ ਆਖਾਂ ਤੈਨੂੰ ਡਰ ਡਰ ਕੇ’, ‘ਕਾਲਾ ਸੱਪ ਰੰਗਾ ਸੂਟ ਤੂੰ ਸਵਾ ਲਿਆ’, ‘ਜਦੋ ਪੈਂਦੀ ਏ ਤਰੀਕ ਕਿਸੇ ਜੱਟ ਦੀ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।