ਆਜ਼ਾਦੀ ਦਿਹਾੜੇ ‘ਤੇ ਜਾਣੋ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਬਾਰੇ ਜਿਨ੍ਹਾਂ ਨੇ 10 ਹਜ਼ਾਰ ਪਠਾਣਾਂ ਨੂੰ ਪਾਈਆਂ ਸਨ ਭਾਜੜਾਂ
ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਪਤਾ ਨਹੀਨ ਕਿੰਨੇ ਕੁ ਆਜ਼ਾਦੀ ਘੁਲਾਟੀਆਂ ਨੇ ਆਪਣੇ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ ਹਨ । ਪਰ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ 21 ਸਿੱਖਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਦਸ ਹਜ਼ਾਰ ਪਠਾਣਾਂ ਦੇ ਦੰਦ ਖੱਟੇ ਕੀਤੇ ਸਨ ।
ਆਜ਼ਾਦੀ (independence day 2024) ਨੂੰ ਹਾਸਲ ਕਰਨ ਦੇ ਲਈ ਪਤਾ ਨਹੀਨ ਕਿੰਨੇ ਕੁ ਆਜ਼ਾਦੀ ਘੁਲਾਟੀਆਂ ਨੇ ਆਪਣੇ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ ਹਨ । ਪਰ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ 21 ਸਿੱਖਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਦਸ ਹਜ਼ਾਰ ਪਠਾਣਾਂ ਦੇ ਦੰਦ ਖੱਟੇ ਕੀਤੇ ਸਨ । 1897 ਨੂੰ ਸਾਰਾਗੜ੍ਹੀ ਦਾ ਯੁੱਧ ਹੋਇਆ ਸੀ। 125 ਸਾਲ ਪਹਿਲਾਂ ਦਰ ਹਜ਼ਾਰ ਅਫਗਾਨ ਹਮਲਾਵਰਾਂ ਨੂੰ ਸਿੱਖ ਸੈਨਿਕਾਂ ਨੇ ਆਪਣੇ ਹੌਸਲੇ ਅਤੇ ਹਿੰਮਤ ਦੇ ਨਾਲ ਹਰਾਇਆ ਸੀ । ਸਾਰਾਗੜ੍ਹੀ ਦੀ ਇਹ ਲੜਾਈ 1897 ‘ਚ ਸਮਾਨਾ ਰਿਜ ‘ਤੇ ਲੜੀ ਗਈ ਸੀ।
ਹੋਰ ਪੜ੍ਹੋ : ਹਾਕੀ ਖਿਡਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਖਿਡਾਰੀਆਂ ਦਾ ਪੰਜਾਬ ‘ਚ ਭਰਵਾਂ ਸੁਆਗਤ
ਜੋ ਕਿ ਪਾਕਿਸਤਾਨ ‘ਚ ਸਥਿਤ ਹੈ।ਅਫਗਾਨਿਸਤਾਨ ਦੇ ਅਫਰੀਦੀ ਅਤੇ ਹੋਰ ਕਈਆਂ ਨੇ ਗੁਲਿਸਤਾਨ ਅਤੇ ਲਾਕਹਾਰਟ ਕਿਲ੍ਹਿਆਂ ‘ਤੇ ਕਬਜ਼ਾ ਕਰਨ ਦੇ ਲਈ ਇਹ ਹਮਲਾ ਕੀਤਾ ਸੀ।12 ਸਤੰਬਰ 1897 ਨੂੰ ਸਿਰਫ਼ ਇੱਕੀ ਸਿੱਖ ਸੈਨਿਕ ਅਫਗਾਨੀ ਹਮਲਾਵਰਾਂ ਦੇ ਖਿਲਾਫ ਖੜ੍ਹੇ ਹੋਏ ਸਨ । 21 ਸਿੱਖ ਸੈਨਿਕਾਂ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਬਾ ਖੇਤਰ ‘ਚ ਛੇ ਘੰਟੇ ਤੱਕ ਕਿਲ੍ਹੇ ਤੋਂ ਲੜਾਈ ਲਈ।
ਇਨ੍ਹਾਂ ਸਿੱਖਾਂ ਨੇ ਛੇ ਸੌ ਅਫਗਾਨੀ ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ।ਸਾਰੇ ਹਾਲਾਤ ਉਲਟ ਹੋਣ ਦੇ ਬਾਵਜੂਦ ਵੀ ਸਿੱਖ ਸੈਨਿਕ ਪੂਰੀ ਹਿੰਮਤ ਤੇ ਤਾਕਤ ਦੇ ਨਾਲ ਲੜਦੇ ਰਹੇ ਅਤੇ ਇਨ੍ਹਾਂ 21 ਸਿੱਖਾਂ ਦੀ ਲੜਾਈ ਦੇ ਕਾਰਨ ਹੀ ਸਾਰਾਗ੍ਹੜੀ ਦੀ ਲੜਾਈ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੜਾਈਆਂ ‘ਚੋਂ ਇੱਕ ਮੰਨਿਆ ਜਾਂਦਾ ਹੈ।ਸਿੱਖਾਂ ਦੀ ਇਸ ਬਹਾਦਰੀ ਦੇ ਲਈ ਉਸ ਸਮੇਂ ਦੇ ਸਰਵੳੁੱਚ ਵੀਰਤਾ ਪੁਰਸਕਾਰ ਦੇ ਨਾਲ ਇੰਡੀਅਨ ਆਰਡਰ ਆਫ ਮੈਰਿਟ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਇਤਿਹਾਸਕ ਘਟਨਾ ‘ਤੇ ਫ਼ਿਲਮ ‘ਕੇਸਰੀ ਵੀ ਬਣੀ ਹੈ। ਜਿਸ ‘ਚ ਅਦਾਕਾਰ ਅਕਸ਼ੇ ਕੁਮਾਰ ਨੇ ਹਵਲਦਾਰ ਈਸ਼ਰ ਸਿੰਘ ਦੀ ਭੂਮਿਕਾ ਨਿਭਾਈ ਸੀ।