ਬਸੰਤ ਪੰਚਮੀ ‘ਤੇ ਕੀਤੀ ਜਾਂਦੀ ਹੈ ਮਾਂ ਸਰਸਵਤੀ ਦੀ ਪੂਜਾ, ਜਾਣੋ ਪੂਜਾ ਦਾ ਸ਼ੁਭ ਮਹੂਰਤ
ਬਸੰਤ ਪੰਚਮੀ (Basant Panchmi 2024) ਦਾ ਤਿਉਹਾਰ ਦੇਸ਼ ਭਰ ‘ਚ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਮਾਂ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਸਾਲ ਬਸੰਤ ਪੰਚਮੀ ਦਾ ਤਿਉਹਾਰ ਚੌਦਾਂ ਫਰਵਰੀ ਨੂੰ ਮਨਾਇਆ ਜਾ ਰਿਹਾ ਹੈ।
ਮਾਂ ਸਰਸਵਤੀ ਦੀ ਪੂਜਾ ਤੁਸੀਂ ਬਸੰਤ ਪੰਚਮੀ ਵਾਲੇ ਦਿਨ ਸਵੇਰੇ ਸੱਤ ਵਜੇ ਤੋਂ ਦੁਪਹਿਰ ਬਾਰਾਂ ਵੱਜ ਕੇ ਪੈਂਤੀ ਮਿੰਟ ਤੱਕ ਕਰ ਸਕਦੇ ਹੋ ।ਇਸ ਦਿਨ ਬ੍ਰਹਮ ਮਹੂਰਤ ‘ਚ ਉੱਠ ਕੇ ਦਿਨ ਦੀ ਸ਼ੁਰੂਆਤ ਗਿਆਨ ਦੀ ਦੇਵੀ ਮਾਂ ਸਰਸਵਤੀ ਦਾ ਧਿਆਨ ਕਰਕੇ ਕਰੋ।ਇਸ ਤੋਂ ਬਾਅਦ ਇਸ਼ਨਾਨ ਕਰਕੇ ਪੀਲੇ ਰੰਗ ਦੇ ਕੱਪੜੇ ਪਾਓ। ਕਿਉਂਕਿ ਮਾਂ ਸਰਸਵਤੀ ਨੂੰ ਪੀਲਾ ਰੰਗ ਬਹੁਤ ਪਿਆਰਾ ਹੁੰਦਾ ਹੈ। ਮਾਂ ਸਰਸਵਤੀ ਦੀ ਮੂਰਤੀ ਨੂੰ ਸਥਾਪਿਤ ਕਰੋ । ਇਸ ਤੋਂ ਬਾਅਦ ਉਨ੍ਹਾਂ ਨੂੰ ਪੀਲੇ ਰੰਗ ਦੇ ਫੁੱਲ ਅਤੇ ਕੱਪੜੇ ਚੜਾਓ।ਇਸ ਤੋਂ ਇਲਾਵਾ ਕੇਸਰ, ਹਲਦੀ, ਚੰਦਨ ਫੁੱਲ ਚੜਾਓ।ਇਸ ਤੋਂ ਬਾਅਦ ਮਾਂ ਦੇ ਅੱਗੇ ਘਿਉ ਦਾ ਦੀਵਾ ਬਾਲੋ ਅਤੇ ਆਰਤੀ ਕਰੋ । ਮਾਂ ਦੀ ਪੂਜਾ ਕਰਨ ਤੋਂ ਬਾਅਦ ਪ੍ਰਸ਼ਾਦ ਵੰਡਣਾ ਕਦੇ ਵੀ ਨਾ ਭੁੱਲੋ ।
ਹੋਰ ਪੜ੍ਹੋ : ਅੰਗਦ ਬੇਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ 72 ਘੰਟਿਆਂ ਨੇਹਾ ਧੂਪੀਆ ਦੇ ਨਾਲ ਕਰਵਾਇਆ ਸੀ ਵਿਆਹ
ਪ੍ਰਸ਼ਾਦ ‘ਚ ਪੀਲੇ ਰੰਗ ਦੀ ਮਠਿਆਈ ਜਾਂ ਪੀਲੇ ਰੰਗ ਦੀਆਂ ਖਾਣ ਵਾਲੀਆਂ ਚੀਜ਼ਾਂ ਵੰਡਣੀਆਂ ਚਾਹੀਦੀਆਂ ਹਨ । ਬਸੰਤ ਪੰਚਮੀ ਦਾ ਦਿਨ ਸ਼ੁਭ ਕਾਰਜਾਂ ਦੇ ਲਈ ਬਹੁਤ ਹੀ ਖ਼ਾਸ ਹੁੰਦਾ ਹੈ। ਬਸੰਤ ਪੰਚਮੀ ਨੂੰ ਰੁੱਤ ਪਰਿਵਰਤਨ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ। ਇਸੇ ਮਹੀਨੇ ਤੋਂ ਹੀ ਹੋਲੀ ਦੀ ਦੇ ਪੁਰਬ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ।ਕਿਉਂਕਿ ਫੱਗਣ ਮਹੀਨੇ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਮਥੁਰਾ ‘ਚ ਫਾਗ ਉਤਸਵ ਦੀ ਸ਼ੁਰੂਆਤ ਵੀ ਇਸੇ ਮਹੀਨੇ ਹੋ ਜਾਂਦੀ ਹੈ।ਇਸੇ ਮਹੀਨੇ ਰੁੱਖਾਂ ‘ਤੇ ਵੀ ਨਵੀਂ ਬਹਾਰ ਆਉਂਦੀ ਹੈ ।ਪੁਰਾਣੇ ਪੱਤੇ ਝੜ ਜਾਂਦੇ ਹਨ ਅਤੇ ਨਵੇਂ ਪੱਤੇ ਰੁੱਖਾਂ ‘ਤੇ ਆਉਂਦੇ ਹਨ । ਦੇਸ਼ ਭਰ ਦੇ ਹਰ ਰਾਜ ‘ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਹਰ ਥਾਂ ‘ਤੇ ਇਸ ਨੂੰ ਮਨਾਉਣ ਦੇ ਤਰੀਕੇ ਵੱਖੋ ਵੱਖ ਹੋ ਸਕਦੇ ਨੇ, ਪਰ ਹਰ ਰਾਜ ‘ਚ ਲੋਕ ਇਸ ਰੁੱਤ ਦਾ ਸੁਆਗਤ ਆਪੋ ਆਪਣੇ ਅੰਦਾਜ਼ ‘ਚ ਕਰਨਾ ਨਹੀਂ ਭੁੱਲਦੇ ।