ਨਸੀਬ ਨੇ ਦਿਲਜੀਤ ਦੋਸਾਂਝ ਤੇ ਮੈਨੇਜਰ ਸੋਨਾਲੀ ਸਿੰਘ ‘ਤੇ ਸਾਧਿਆ ਨਿਸ਼ਾਨਾ ਤਾਂ ਦਿਲਜੀਤ ਨੇ ਇਸ ਤਰ੍ਹਾਂ ਦਿੱਤਾ ਜਵਾਬ
ਪੰਜਾਬੀ ਕਲਾਕਾਰ ਨਸੀਬ ਨੇ ਦਿਲਜੀਤ ਦੋਸਾਂਝ ਤੇ ਉਸਦੀ ਮੈਨੇਜਰ ਸੋਨਾਲੀ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਗੀਤ ‘ਮੈਂ ਹੁੰ ਪੰਜਾਬ’ ਸ਼ੇਅਰ ਕੀਤਾ ।
ਪੰਜਾਬੀ ਕਲਾਕਾਰ ਨਸੀਬ ਨੇ ਦਿਲਜੀਤ ਦੋਸਾਂਝ (Diljit Dosanjh) ਤੇ ਉਸਦੀ ਮੈਨੇਜਰ ਸੋਨਾਲੀ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਗੀਤ ‘ਮੈਂ ਹੁੰ ਪੰਜਾਬ’ ਸ਼ੇਅਰ ਕੀਤਾ । ਇਸ ਦੇ ਨਾਲ ਹੀ ਨੇ ਲਿਖਿਆ ‘ਤੁਸੀਂ ਪੰਜਾਬ ਨਹੀਂ ਹੋ,ਜਾ ਕੇ ਪੱਗ ਬੰਨਣੀ ਸਿੱਖੋ। ਪੰਜਾਬ ਡਰਪੋਕਾਂ ਦਾ ਨਹੀਂ ਯੋਧਿਆਂ ਦਾ ਹੈ’ ।
ਹੋਰ ਪੜ੍ਹੋ : ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨਾਲ ਕੰਮ ਕਰ ਚੁੱਕੇ ਗੁਰਪ੍ਰੀਤ ਸਿੰਘ ਦੀ ਮੌਤ
ਇਸ ਤੋਂ ਇਲਾਵਾ ਨਸੀਬ ਨੇ ਆਪਣੀਆਂ ਸਟੋਰੀਆਂ ‘ਚ ਹੋਰ ਵੀ ਬਹੁਤ ਕੁਝ ਦਿਲਜੀਤ ਦੇ ਬਾਰੇ ਲਿਖਿਆ ਹੈ। ਇਸ ਦੇ ਨਾਲ ਹੀ ਦਿਲਜੀਤ ਦੀ ਪੁਰਾਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਕੱਟੇ ਵਾਲਾਂ ਵਾਲੀ ਤਸਵੀਰ ਦੇ ਨਾਲ ਦਿਖਾਈ ਦੇ ਰਹੇ ਹਨ ।
ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ
ਦਿਲਜੀਤ ਦੋਸਾਂਝ ਨੇ ਨਸੀਬ ਦੀ ਇਸ ਸਟੋਰੀ ਦਾ ਜਵਾਬ ਦਿੰਦੇ ਹੋਏ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸਭ ਗੋਬਿੰਦ ਹੈ’ ਨਸੀਬ ਵੀਰੇ ਬਹੁਤ ਬਹੁਤ ਪਿਆਰ ਤੁਹਾਨੂੰ।ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਤੇ ਚੜ੍ਹਦੀਕਲਾ ‘ਚ ਰੱਖੇ ।ੁਉਹ ਆਪ ਹੀ ਬੋਲ ਰਿਹਾ ਹੈ ਤੇ ਆਪ ਹੀ ਜਵਾਬ ਵੀ ਦੇ ਰਿਹਾ ਹੈ।
ਮੇਰੇ ਵੱਲੋਂ ਸਿਰਫ ਪਿਆਰ ਤੇ ਸਿਰਫ ਪਿਆਰ, ਸ਼ੁਕਰ’। ਦਿਲਜੀਤ ਦੋਸਾਂਝ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨ ਮੀਕਾ ਸਿੰਘ ਨੇ ਵੀ ਦਿਲਜੀਤ ‘ਤੇ ਉਸ ਦਾ ਸਟਾਈਲ ਕਾਪੀ ਕਰਨ ਦੇ ਇਲਜ਼ਾਮ ਲਗਾਏ ਸਨ । ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ ਦੇ ਸਟਾਰ ਬਣ ਚੁੱਕੇ ਹਨ ਅਤੇ ਇਨ੍ਹੀਂ ਦਿਨੀਂ ਉਨ੍ਹਾਂ ਦੀ ਖੂਬ ਚਰਚਾ ਹੋ ਰਹੀ ਹੈ।