ਨੀਤਾ ਅੰਬਾਨੀ ਨੇ ਮੰਗੀ ਮੁਆਫ਼ੀ, ਕੀ ਵਿਆਹ ‘ਚ ਹੋ ਗਈ ਸੀ ਕੋਈ ਗਲਤੀ
ਤੁਸੀਂ ਵੇਖ ਸਕਦੇ ਹੋ ਕਿ ਨੀਤਾ ਅੰਬਾਨੀ ਘਰ ‘ਚ ਆਏ ਸਭ ਮਹਿਮਾਨਾਂ ਤੋਂ ਮੁਆਫੀ ਮੰਗਦੇ ਹੋਏ ਦਿਖਾਈ ਦੇ ਰਹੇ ਹਨ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨੀਤਾ ਅੰਬਾਨੀ ਮੁਆਫੀ ਕਿਉਂ ਮੰਗ ਰਹੇ ਹਨ। ਕੀ ਵਿਆਹ ‘ਚ ਕੋਈ ਗਲਤੀ ਹੋ ਗਈ ਹੈ ਕਿਸੇ ਤੋਂ !
ਨੀਤਾ ਅੰਬਾਨੀ (Nita Ambani) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨੀਤਾ ਅੰਬਾਨੀ ਸਭ ਤੋਂ ਮੁਆਫ਼ੀ ਮੰਗਦੀ ਹੋਈ ਨਜ਼ਰ ਆ ਰਹੀ ਹੈ। ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਤਾ ਅੰਬਾਨੀ ਘਰ ‘ਚ ਆਏ ਸਭ ਮਹਿਮਾਨਾਂ ਤੋਂ ਮੁਆਫੀ ਮੰਗਦੇ ਹੋਏ ਦਿਖਾਈ ਦੇ ਰਹੇ ਹਨ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨੀਤਾ ਅੰਬਾਨੀ ਮੁਆਫੀ ਕਿਉਂ ਮੰਗ ਰਹੇ ਹਨ। ਕੀ ਵਿਆਹ ‘ਚ ਕੋਈ ਗਲਤੀ ਹੋ ਗਈ ਹੈ ਕਿਸੇ ਤੋਂ ! ਤਾਂ ਅਜਿਹਾ ਨਹੀਂ ਹੈ ਕਿਉਂਕਿ ਵਿਆਹ ‘ਚ ਕੋਈ ਕਮੀ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਕੁਝ ਹੋਇਆ ਕਿ ਜਿਸ ਲਈ ਨੀਤਾ ਅੰਬਾਨੀ ਨੂੰ ਮੁਆਫੀ ਮੰਗਣੀ ਪਈ।
ਹੋਰ ਪੜ੍ਹੋ : ਪਹਾੜੀ ਵਾਦੀਆਂ ‘ਚ ਘੁੰਮਦੇ ਨਜ਼ਰ ਆਏ ਬੱਬੂ ਮਾਨ, ਵੀਡੀਓ ਕੀਤਾ ਸਾਂਝਾ
ਅਜਿਹਾ ਕੁਝ ਨਹੀਂ ਸੀ, ਪਰ ਨੀਤਾ ਅੰਬਾਨੀ ਨੇ ਵਿਆਹ ਸਮਾਰੋਹ ‘ਚ ਸ਼ਾਮਿਲ ਹੋਏ ਲੋਕਾਂ ਨੂੰ ਕਿਹਾ ਕਿ ਇਹ ਵਿਆਹ ਵਾਲਾ ਘਰ ਹੈ ਅਤੇ ਕੁਝ ਗਲਤੀ ਹੋ ਗਈ ਹੋਵੇ ਤਾਂ ਉਨ੍ਹਾਂ ਨੂੰ ਮੁਆਫ ਕੀਤਾ ਜਾਵੇ।ਇਸ ਦੇ ਨਾਲ ਹੀ ਨੀਤਾ ਅੰਬਾਨੀ ਨੇ ਵਿਆਹ ਸਮਾਰੋਹ ‘ਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਦਾ ਸ਼ੁਕਰੀਆ ਅਦਾ ਵੀ ਕੀਤਾ ।
ਰਾਧਿਕਾ ਤੇ ਅਨੰਤ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝੇ
ਰਾਧਿਕਾ ਮਾਰਚੈਂਟ ਤੇ ਅਨੰਤ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝੇ ਸਨ । ਇਸ ਵਿਆਹ ‘ਚ ਦੇਸ਼ ਵਿਦੇਸ਼ ਤੋਂ ਵੱਡੀਆਂ ਹਸਤੀਆਂ ਸ਼ਾਮਿਲ ਹੋਈਆਂ ਸਨ । ਇਸ ਤੋਂ ਇਲਾਵਾ ਬੀਤੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜੇ ਸਨ ।