ਨਿਸ਼ਾ ਬਾਨੋ ਨੇ ਬਾਬਾ ਗੁਲਾਬ ਸਿੰਘ ਜੀ ਨਾਲ ਰਿਕਾਰਡ ਕੀਤਾ ਆਪਣਾ ਪਹਿਲਾ ਧਾਰਮਿਕ ਗੀਤ, ਗਾਇਕਾ ਨੇ ਵੀਡੀਓ ਕੀਤੀ ਸਾਂਝੀ
Nisha Bano divotional song: ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ (Nisha Bano) ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਨੇ ਆਪਣਾ ਪਹਿਲਾ ਧਾਰਮਿਕ ਗੀਤ ਰਿਕਾਰਡ ਕੀਤਾ ਹੈ, ਜਿਸ ਦੀ ਜਾਣਕਾਰੀ ਉਸ ਨੇ ਖ਼ੁਦ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਨਿਸ਼ਾ ਬਾਨੋ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਗਾਇਕਾ ਨਿਸ਼ਾ ਬਾਨੋ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀ ਪੋਸਟ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ ਵਿੱਚ ਗਾਇਕਾ ਨੇ ਦੱਸਿਆ ਕਿ ਉਸ ਨੇ ਬਾਬਾ ਗੁਲਾਬ ਸਿੰਘ ਜੀ ਨਾਲ ਆਪਣਾ ਪਹਿਲਾ ਧਾਰਮਿਕ ਗੀਤ ਰਿਕਾਰਡ ਕੀਤਾ ਹੈ।
ਗਾਇਕਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਬਹੁੱਤ ਧੰਨਵਾਦ @official_baba_gulabsingh ji ????????ਮੇਰੀ ਝੋਲੀ ਚ “ ਰਾਜਾ ਸਾਹਿਬ “ ਜੀ ਦਾ ਇੰਨਾ ਪਿਆਰਾ ਗੀਤ ਪਾਓੁਣ ਲਈ ????????????????Music @amdadali_official g ???? Gurjant g ✍️ @nishabano।'ਇਸ ਦੌਰਾਨ ਗਾਇਕਾ ਨਿਸ਼ਾ ਬਾਨੋ ਕਾਫੀ ਖੁਸ਼ ਨਜ਼ਰ ਆਈ। ਫੈਨਜ਼ ਗਾਇਕਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਤੱਕ ਉਹ ਅਨੇਕਾਂ ਹੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਜਿਸ ‘ਚ ਨਿੱਕਾ ਜ਼ੈਲਦਾਰ, ਜੱਟ ਨੂੰ ਚੜੇਲ ਟੱਕਰੀ, ਜਵਾਈ ਭਾਈ, ਨੀ ਮੈਂ ਸੱਸ ਕੁੱਟਣੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।