ਨਿਸ਼ਾ ਬਾਨੋ ਸਾਗ ਬਣਾਉਂਦੀ ਆਈ ਨਜ਼ਰ, ਵੀਡੀਓ ਫੈਨਸ ਦੇ ਨਾਲ ਕੀਤਾ ਸਾਂਝਾ

ਨਿਸ਼ਾ ਬਾਨੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਸਾਗ ਕੱਟਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਗੀਤ ‘ਇੱਕ ਨੰਬਰ ਏ’ ਚੱਲ ਰਿਹਾ ਹੈ ।

By  Shaminder November 18th 2023 05:38 PM

ਨਿਸ਼ਾ ਬਾਨੋ (Nisha Bano) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਸਾਗ ਕੱਟਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਗੀਤ ‘ਇੱਕ ਨੰਬਰ ਏ’ ਚੱਲ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਗੁਰਨਾਮ ਭੁੱਲਰ ਨੇ ਇਸ ਵੀਡੀਓ ‘ਤੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ ।


ਹੋਰ ਪੜ੍ਹੋ : ਹਿੰਮਤ ਸੰਧੂ ਨੇ ਇਹ ਉਪਲਬਧੀ ਕੀਤੀ ਹਾਸਲ, ਫੈਨਸ ਦੇ ਨਾਲ ਖੁਸ਼ਖ਼ਬਰੀ ਕੀਤੀ ਸਾਂਝੀ, ਹਰ ਕਿਸੇ ਨੇ ਦਿੱਤੀ ਵਧਾਈ

ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ ।ਇਸ ਤੋਂ ਇਲਾਵਾ ਫੈਨਸ ਨੇ ਵੀ ਇਸ ਵੀਡੀਓ ‘ਤੇ ਪ੍ਰਤੀਕਰਮ ਦਿੱਤਾ ਹੈ ।ਇੱਕ ਨੇ ਲਿਖਿਆ ‘ਚੁੱਲ੍ਹੇ ਤੇ ਬਣੇ ਸਾਗ ਦਾ ਨਜ਼ਾਰਾ ਵੱਖਰਾ ਹੁੰਦਾ ਤੇ ਜਹਾਜ਼ੀ ਲੋਹੇ ਦੀ ਪਤੀਲੇ ਹੋਵੇ’।


ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ‘ਬਹੁਤ ਬਹੁਤ ਵਧੀਆ ਸਰੋਂ ਦਾ ਸਾਗ ਨਾਲ ਮੱਕੀ ਦੀ ਰੋਟੀ ਪਰ ਇਕ ਗੱਲ ਗ਼ਲਤ ਹੋਗੀ ਦੇਸੀ ਚੁੱਲਾ ਨਹੀਂ,,, ਗੈਸ ਵਾਲੀ ਭੱਠੀ ਆ’। ਇੱਕ ਹੋਰ ਨੇ ਤਾਂ ਅਦਾਕਾਰਾ ਦੀ ਖੂਬਸੂਰਤੀ ਦੀ ਹੀ ਤਾਰੀਫ ਕਰ ਦਿੱਤੀ ਅਤੇ ਲਿਖਿਆ ‘ਸੱਚੀ ਤੁਸੀ ਤਾਂ ਬਹੁਤ ਸੋਹਣੇ ਹੋ ੧ਨੰਬਰ’ । ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਦਿੱਤੇ ਹਨ ।

  

ਨਿਸ਼ਾ ਬਾਨੋ ਦਾ ਵਰਕ ਫ੍ਰੰਟ 

ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਕਾਲਜ ਸਮੇਂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਆਇਆ । 

View this post on Instagram

A post shared by NISHA BANO ( ਨਿਸ਼ਾ ਬਾਨੋ ) (@nishabano)





 



Related Post