ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਨਿਸ਼ਾ ਬਾਨੋ, ਪਿਤਾ ਦੀ ਤਸਵੀਰ ਕੀਤੀ ਸਾਂਝੀ
ਮਸ਼ਹੂਰ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਨੇ ਫਾਦਰਸ ਡੇਅ ਦੇ ਮੌਕੇ ਉੱਤੇ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਈ।

Nisha bano remember her Father : ਮਸ਼ਹੂਰ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਨੇ ਫਾਦਰਸ ਡੇਅ ਦੇ ਮੌਕੇ ਉੱਤੇ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਈ।
ਦੱਸ ਦਈ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਪਿਤਾ ਦੀ ਬਰਸੀ ਤੇ ਫਾਦਰਸ ਡੇਅ ਦੇ ਮੌਕੇ ਉੱਤੇ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਈ।
ਨਿਸ਼ਾ ਬਾਨੋ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ ਉੱਤੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ। ਨਿਸ਼ਾ ਬਾਨੋ ਨੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ' ਮਿਸ ਯੂ ਡੈਡੀ ਅੱਜ ਇੱਕ ਸਾਲ ਹੋ ਗਿਆ ਤੁਹਾਨੂੰ ਗਿਆਂ ਨੂੰ ਪਰ ਮੈਨੂੰ ਅੱਜ ਨੀ ਇਹ ਹੀ ਲੱਗਦਾ ਹੈ ਕਿ ਤੁਸੀਂ ਮਾਨਸਾ ਘਰੇ ਹੀ ਹੋ, ਜਦੋਂ ਮੰਮੀ ਨੂੰ ਕਹਾਂਗੀ ਕਿ ਡੈਡੀ ਨਾਲ ਗੱਲ ਕਰਵਾ ਦਵੋ ਤਾਂ ਉਹ ਕਰਵਾ ਦੇਣਗੇ। ਪਤਾ ਨਹੀਂ ਰੱਬ ਕਿੱਥੇ ਲੈ ਜਾਂਦਾ ਹੈ ਬੰਦੇ ਨੂੰ ਪਤਾ ਨਹੀਂ ਮੁੜ ਕੇ ਕਿਉਂ ਨਹੀਂ ਆ ਸਕਦਾ ਤੁਰ ਜਾਣ ਵਾਲਾ ਪਿੱਛੋਂ ਉਸ ਦਾ ਪਰਿਵਾਰ ਰੋਜ਼ ਮਰਦਾ ਹੈ ਤੁਹਾਨੂੰ ਆਪਣੇ ਕੋਲ ਖੁਸ਼ ਰੱਖੇ ਤੇ ਹਰ ਜਨਮ ਵਿੱਚ ਤੁਸੀਂ ਮੇਰੇ ਪਿਤਾ ਬਣੋ। 🙏🏻❤️'
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਤੋਂ ਲੈ ਕੇ ਸੰਨੀ ਦਿਓਲ ਤੱਕ ਇਨ੍ਹਾਂ ਬਾਲੀਵੁੱਡ ਸੈਲਬਸ ਨੇ ਬਕਰੀਦ ਦੇ ਮੌਕੇ ਫੈਨਜ਼ ਨੂੰ ਦਿੱਤੀ ਵਧਾਈ
ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸੁਰਖੀ ਬਿੰਦੀ, ਨਿੱਕਾ ਜੈਲਦਾਰ, ਨੀ ਮੈਂ ਸੱਸ ਕੁੱਟਣੀ, ਜੀ ਵਾਈਫ ਜੀ ਆਦਿ ਫਿਲਮਾਂ ਵਿੱਚ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ।