ਅੱਜ ਪੰਜਾਬ ਤੇ ਹਰਿਆਣਾ ‘ਚ ਲੋਹੜੀ (Lohri 2024)ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਲੋਹੜੀ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨਿਸ਼ਾ ਬਾਨੋ ਨੇ ਵੀ ਇੱਕ ਵੀਡੀਓ ਸਾਂਝਾ ਕਰਦੇ ਹੋਏ ਸਮੂਹ ਪੰਜਾਬੀਆਂ ਅਤੇ ਫੈਨਸ ਨੂੰ ਲੋਹੜੀ ਦੀ ਵਧਾਈ ਦਿੱਤੀ ਹੈ।
ਹੋਰ ਪੜ੍ਹੋ : ਪਾਲੀਵੁੱਡ ਦੇ ਇਹ ਸਿਤਾਰੇ ਆਪਣੇ ਬੱਚਿਆਂ ਦੀ ਅੱਜ ਮਨਾਉਣਗੇ ਪਹਿਲੀ ਲੋਹੜੀ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਪਰਵੀਨ ਭਾਰਟਾ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲੋਹੜੀ ਦੀ ਵਧਾਈ ਦਿੱਤੀ ਹੈ। ਲੋਹੜੀ ਦਾ ਤਿਉਹਾਰ ਪੂਰੇ ਪੰਜਾਬ ‘ਚ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਬੱਚੇ ਇਸ ਦਿਨ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ । ਕਿਉਂਕਿ ਲੋਹੜੀ ਵਾਲੇ ਦਿਨ ਉਹ ਪੂਰੇ ਪਿੰਡ ‘ਚ ਲੋਹੜੀ ਮੰਗਣ ਦੇ ਲਈ ਜਾਂਦੇ ਹਨ । ਇਸ ਦਿਨ ਜਿਸ ਘਰ ‘ਚ ਬੱਚੇ ਦਾ ਜਨਮ ਹੋਇਆ ਹੋਵੇ ਜਾਂ ਫਿਰ ਕਿਸੇ ਮੁੰਡੇ ਦਾ ਵਿਆਹ ਹੋਇਆ ਹੋਵੇ । ਉਨ੍ਹਾਂ ਦੇ ਘਰ ਲੋਹੜੀ ਮਨਾਈ ਜਾਂਦੀ ਹੈ।
ਪਰਿਵਾਰ ਅਤੇ ਰਿਸ਼ਤੇਦਾਰ ਇੱਕਠੇ ਹੋ ਕੇ ਰਾਤ ਵੇਲੇ ਭੁੱਗਾ ਬਾਲਦੇ ਹਨ ਅਤੇ ਸਾਰੀ ਰਾਤ ਲੋਕ ਗੀਤ ਅਤੇ ਸ਼ਗਨਾਂ ਦੇ ਗੀਤ ਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਹਾਲਾਂਕਿ ਇਹ ਤਿਉਹਾਰ ਪਹਿਲਾਂ ਬੇਟੇ ਦੇ ਜਨਮ ਅਤੇ ਮੁੰਡੇ ਦੇ ਵਿਆਹ ਦੀ ਖੁਸ਼ੀ ‘ਚ ਮਨਾਇਆ ਜਾਂਦਾ ਸੀ ਪਰ ਸਮੇਂ ਦੇ ਬਦਲਾਅ ਦੇ ਨਾਲ ਹੁਣ ਲੋਕ ਧੀਆਂ ਦੀ ਲੋਹੜੀ ਮਨਾਉਂਦੇ ਹਨ । ਕਿਉਂਕਿ ਹੁਣ ਧੀਆਂ ਕਿਸੇ ਵੀ ਖੇਤਰ ‘ਚ ਘੱਟ ਨਹੀਂ ਹਨ । ਧੀਆਂ ਨੂੰ ਪੁੱਤਰਾਂ ਵਾਂਗ ਸਮਾਜ ‘ਚ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ।
ਇਸ ਦਿਨ ਬੱਚੇ ਟੋਲੀਆਂ ਬਣਾ ਕੇ ਜਿਨ੍ਹਾਂ ਘਰਾਂ ‘ਚ ਲੋਹੜੀ ਹੁੰਦੀ ਹੈ ਉਨ੍ਹਾਂ ਘਰਾਂ ਦੇ ਵਿੱਚ ਲੋਹੜੀ ਮੰਗਣ ਦੇ ਲਈ ਜਾਂਦੇ ਹਨ।ਲੋਹੜੀ ਦੇ ਗੀਤ ਗਾ ਕੇ ਬੱਚੇ ਲੋਹੜੀ ਮੰਗਦੇ ਹਨ ਅਤੇ ਬਦਲੇ ‘ਚ ਲੋਹੜੀ ਵਾਲੇ ਘਰੋਂ ਇਨ੍ਹਾਂ ਬੱਚਿਆਂ ਮੱਕੀ ਦੇ ਦਾਣੇ, ਗੁੜ, ਰਿਊੜੀਆਂ ਅਤੇ ਮੂੰਗਫਲੀਆਂ ਦਿੱਤੀਆਂ ਜਾਂਦੀਆਂ ਹਨ। ਕਈ ਲੋਕ ਬੱਚਿਆਂ ਸਗਨ ਦੇ ਤੌਰ ‘ਤੇ ਪੈਸੇ ਵੀ ਦਿੱਤੇ ਜਾਂਦੇ ਹਨ ।