ਟਾਈਮ ਸਕੂਏਅਰ ‘ਤੇ ਛਾਈ ਨਿਮਰਤ ਖਹਿਰਾ, ਮਹੀਨੇ ‘ਚ ਦੂਜੀ ਵਾਰ ਟਾਈਮ ਸਕੂਏਅਰ ‘ਤੇ ਆਉਣ ਵਾਲੀ ਪਹਿਲੀ ਪੰਜਾਬੀ ਗਾਇਕਾ ਬਣੀ ਨਿਮਰਤ

ਨਿਮਰਤ ਖਹਿਰਾ ਨੂੰ ਗਾਉਣ ਦਾ ਸ਼ੌਂਕ ਸੀ ਤੇ ਸਕੂਲ ‘ਚ ਹੋਣ ਵਾਲੇ ਪ੍ਰੋਗਰਾਮਾਂ ‘ਚ ਵੀ ਉਹ ਅਕਸਰ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰਦੀ ਰਹਿੰਦੀ ਸੀ ।

By  Shaminder March 25th 2023 02:07 PM

ਨਿਮਰਤ ਖਹਿਰਾ (Nimrat Khaira) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਰਹਿ ਚੁੱਕੀ ਹੈ ।ਹੁਣ ਤੱਕ ਉਸ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਇਨ੍ਹੀਂ ਦਿਨੀਂ ਗਾਇਕਾ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ ।


ਹੋਰ ਪੜ੍ਹੋ : ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਹਰਗੁਨਵੀਰ ਕੌਰ ਇੱਕ ਮਹੀਨੇ ਦੀ ਹੋਈ, ਦਾਦਾ ਦਾਦੀ ਨੇ ਮਨਾਇਆ ਜਸ਼ਨ

ਛਾਏ ਵੀ ਕਿਉਂ ਨਾ ਟਾਈਮ ਸਕੂਏਅਰ ‘ਤੇ ਉਹ ਮਹੀਨੇ ‘ਚ ਦੂਜੀ ਵਾਰ ਦਿਖਾਈ ਦੇਣ ਵਾਲੀ ਗਾਇਕਾ ਬਣ ਗਈ ਹੈ । ਜਿਸ ਦੇ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । 


View this post on Instagram

A post shared by NIMRAT KHAIRA (@nimratkhairaofficial)


ਨਿਮਰਤ ਖਹਿਰਾ ਨੇ ਗਾਇਕੀ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ

ਨਿਮਰਤ ਖਹਿਰਾ ਨੇ ਗਾਇਕੀ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਈ ਫ਼ਿਲਮਾਂ ‘ਚ ਨਜ਼ਰ ਆਈ ।


ਉਸ ਦੀ ਫ਼ਿਲਮ ‘ਸੌਂਕਣ ਸੌਂਕਣੇ’ ਅਤੇ ‘ਅਫਸਰ’ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਅਦਾਕਾਰਾ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਫਿਲਮ ‘ਜੋੜੀ’ ‘ਚ ਨਜ਼ਰ ਆਏਗੀ । 

View this post on Instagram

A post shared by NIMRAT KHAIRA (@nimratkhairaofficial)


ਨਿਮਰਤ ਨੇ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ

ਨਿਮਰਤ ਖਹਿਰਾ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਰਾਣੀਹਾਰ, ਰੋਅਬ ਰੱਖਦਾ, ਸੂਟ, ਸ਼ਿਕਾਇਤਾਂ ਸਣੇ ਕਈ ਗੀਤ ਸ਼ਾਮਿਲ ਹਨ । 




 






Related Post