ਨਿਰਮਲ ਰਿਸ਼ੀ ਬਣੇ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ, ਬਿਨੂੰ ਢਿੱਲੋਂ ਸਣੇ ਇਨ੍ਹਾਂ ਸਿਤਾਰਿਆਂ ਨੂੰ ਸੌਂਪੀਆਂ ਗਈਆਂ ਅਹਿਮ ਜ਼ਿੰਮੇਵਾਰੀਆਂ

ਮਸ਼ਹੂਰ ਪੰਜਾਬੀ ਅਦਾਕਾਰਾ ਤੇ ਪਦਮਸ਼੍ਰੀ ਨਾਲ ਸਨਮਾਨਿਤ ਨਿਰਮਲ ਰਿਸ਼ੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਇਹ ਖਬਰਾਂ ਆ ਰਹੀਆਂ ਹਨ ਕਿ ਨਿਰਮਲ ਰਿਸ਼ੀ ਨੂੰ ਪਫ਼ਟਾ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।

By  Pushp Raj July 5th 2024 01:54 PM

Nirmal Rishi joins PFTAA committee as a president : ਮਸ਼ਹੂਰ ਪੰਜਾਬੀ ਅਦਾਕਾਰਾ ਤੇ ਪਦਮਸ਼੍ਰੀ ਨਾਲ ਸਨਮਾਨਿਤ ਨਿਰਮਲ ਰਿਸ਼ੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਇਹ ਖਬਰਾਂ ਆ ਰਹੀਆਂ ਹਨ ਕਿ ਨਿਰਮਲ ਰਿਸ਼ੀ ਨੂੰ ਪਫ਼ਟਾ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। 

ਦੱਸ ਦਈਏ ਕਿ ਪੰਜਾਬੀ ਸਿਨੇਮਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਨੂੰ ਲੈ ਕੇ ਨਿਰਮਲ ਰਿਸ਼ੀ ਨੂੰ ਦੇਸ਼ ਦੇ ਸਰਵਉੱਚ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਨਿਰਮਲ ਰਿਸ਼ੀ ਦੀ ਇਸ ਉਪਲਬਧੀ ਨੇ ਪੰਜਬੀ ਸਿਨੇਮਾ ਤੇ ਪੰਜਾਬ ਵਾਸੀਆਂ ਦੇ ਮਾਣ ਨੂੰ ਵਧਾ ਦਿੱਤਾ। 

View this post on Instagram

A post shared by PFTAA (@pftaa_actors_association)


ਹਾਲ ਹੀ ਵਿੱਚ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਨਵੇਂ ਪ੍ਰਧਾਨ ਲਈ ਚੋਣਾਂ ਕਰਵਾਈਆਂ ਗਈਆਂ। ਜਿਸ ਮਗਰੋਂ ਸਰਬਸਹਿਮਤੀ ਦੇ ਨਾਲ ਨਿਰਮਲ ਰਿਸ਼ੀ ਨੂੰ ਸਰਬਸਹਿਮਤੀ ਵੱਲੋਂ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (PFTAA) ਦੇ ਪ੍ਰਧਾਨ ਵਜੋਂ ਚੁਣਿਆ ਗਿਆ ਹੈ। 

ਇਸ ਦੇ ਨਾਲ ਹੀ PFTAA ਵੱਲੋਂ ਹੋਰਨਾਂ ਕਈ ਕਲਾਕਾਰਾਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਸੌਂਪਿਆਂ ਗਈਆਂ ਹਨ। ਨਿਰਮਲ ਰਿਸ਼ੀ ਨੂੰ ਪ੍ਰਧਾਨ, ਬਿਨੂੰ ਢਿੱਲੋਂ ਨੂੰ ਮੀਤ ਪ੍ਰਧਾਨ, ਗੁੱਗੂ ਗਿੱਲ ਨੂੰ ਨਵੇਂ ਚੇਅਰਮੈਂਨ, ਸ਼ਿਵੇਂਦਰ ਮਾਹਲ ਨੂੰ ਪ੍ਰੈੱਸ ਸੱਕਤਰ, ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਨੂੰ ਕਮੇਟੀ ਦੇ ਸਰਪ੍ਰਸਤ ਤੇ ਭਾਰਤ ਭੂਸ਼ਣ ਵਰਮਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ।

View this post on Instagram

A post shared by PFTAA (@pftaa_actors_association)


ਇਸ ਬਾਰੇ ਡਿਟੇਲ 'ਚ ਜਾਣਕਾਰੀ ਦਿੰਦੇ ਹੋਏ ਅਦਾਕਾਰ ਮਲਕੀਤ ਰੌਣੀ ਨੇ ਦੱਸਿਆ ਕਿ ਕਮੇਟੀ ਵੱਲੋਂ ਚੁਣੇ ਗਏ ਨਿਰਮਲ ਰਿਸ਼ੀ ਇਸ ਸੰਸਥਾ ਦੇ 7ਵੇਂ ਪ੍ਰਧਾਨ ਚੁਣੇ ਗਏ ਹਨ। ਜਦੋਂਕਿ ਇਸ ਤੋਂ ਪਹਿਲਾਂ ਦਵਿੰਦਰ ਦਮਨ, ਸ਼ਵਿੰਦਰ ਮਾਹਲ, ਡਾ. ਰਣਜੀਤ ਸ਼ਰਮਾ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਇਸ ਅਹੁਦੇ ਉੱਤੇ ਕੰਮ ਕਰ ਚੁੱਕੇ ਹਨ।  

ਇਹ ਚੋਣ 2 ਸਾਲ ਲਈ ਕੀਤੀ ਗਈ ਹੈ। ਇਸ ਮੌਕੇ ਪਿਛਲੇ ਕਾਰਜਾਂ ਦੀ ਰਿਪਰੋਟ ਪੇਸ਼ ਕੀਤੀ ਗਈ। ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਖੇਤਰੀ ਭਾਸ਼ਾਵਾਂ 'ਚ ਪੰਜਾਬੀ ਸਿਨੇਮਾ ਅੱਜ ਦੂਜੇ ਨੰਬਰ ’ਤੇ ਹੈ ।

View this post on Instagram

A post shared by PFTAA (@pftaa_actors_association)



ਹੋਰ ਪੜ੍ਹੋ : ਸਿਰ 'ਤੇ ਦਸਤਾਰ ਸਜਾ ਕੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ ਗਾਇਕ ਮਨਕੀਰਤ ਔਲਖ, ਵੀਡੀਓ ਹੋਈ ਵਾਇਰਲ

ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਨਿਰਮਲ ਰਿਸ਼ੀ ਉਹ ਅਦਾਕਾਰ ਹਨ ਜਿਨ੍ਹਾਂ ਨੇ ਅਦਾਕਾਰੀ ਦੀ ਸ਼ੁਰੂਆਤ ਰੰਗ ਮੰਚ ਤੋਂ ਕੀਤੀ ਤੇ ਉਸ ਪਿੱਛੋਂ ਟੀਵੀ ਤੇ ਫਿਲਮਾਂ ਵਿੱਚ ਕਦਮ ਰੱਖਿਆ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਪੰਜਾਬੀ ਸਿਨੇਮਾ ਕੋਲ ਇੱਕੋ ਇੱਕ ਪਦਮਸ਼੍ਰੀ ਹੈ ਜੋ ਕਿ ਨਿਰਮਲ ਰਿਸ਼ੀ ਨੂੰ ਮਿਲਿਆ ਹੈ।


Related Post