ਫ਼ਿਲਮ ‘ਜੋੜੀ’ ਦੇ ਸੈੱਟ ਤੋਂ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਹੋਈ ਵਾਇਰਲ
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਹਨ । ਹੁਣ ਤੱਕ ਉਹ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ‘ਚਮਕੀਲਾ’ ਤੋਂ ਬਾਅਦ ਉਹ ਆਪਣੀ ਅਗਲੀ ਫ਼ਿਲਮ ‘ਜੋੜੀ’ ਨੂੰ ਲੈ ਕੇ ਚਰਚਾ ‘ਚ ਹਨ।
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ । ਜਿਸ ਤੋਂ ਬਾਅਦ ਦਿਲਜੀਤ ਨਿਮਰਤ ਖਹਿਰਾ (Nimrat khaira) ਦੇ ਨਾਲ ਆਪਣੀ ਅਗਲੀ ਫ਼ਿਲਮ ‘ਜੋੜੀ’ ‘ਚ ਰੁੱਝ ਗਏ ਹਨ । ਫ਼ਿਲਮ ਦੇ ਸੈੱਟ ਤੋਂ ਦਿਲਜੀਤ ਅਤੇ ਨਿਮਰਤ ਦੀ ਪਹਿਲੀ ਝਲਕ ਸਾਹਮਣੇ ਆਈ ਹੈ ।
ਜਿਸ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਦਿਲਜੀਤ ਅਤੇ ਨਿਮਰਤ ਖਹਿਰਾ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਵੀ ਕੁਝ ਤਸਵੀਰਾਂ ਨਿਮਰਤ ਦੇ ਨਾਲ ਵਾਇਰਲ ਹੋਈਆਂ ਸਨ ।
ਦਿਲਜੀਤ ਦੋਸਾਂਝ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਸਰਗਰਮ
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ‘ਚ ਵੀ ਸਰਗਰਮ ਹਨ । ਉਹ ਹੁਣ ਤੱਕ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਕਰੀਨਾ ਕਪੂਰ ਦੇ ਨਾਲ ‘ਉੜਤਾ ਪੰਜਾਬ’ ਇਸ ਤੋਂ ਬਾਅਦ ਉਹ ਕਿਆਰਾ ਅਡਵਾਨੀ ਦੇ ਨਾਲ ਫ਼ਿਲਮ ‘ਗੁੱਡ ਨਿਊਜ਼’ ‘ਚ ਦਿਖਾਈ ਦਿੱਤੇ ਸਨ ।
ਦਿਲਜੀਤ ਨੇ ਬਤੌਰ ਗਾਇਕ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਲੱਕ 28 ਕੁੜੀ 47 ਵੇਟ ਕੁੜੀ ਦਾ’, ‘ਲੈਂਬਰਗਿਨੀ’, ‘ਰਾਤ ਦੀ ਗੇੜੀ’, ‘ਪਟਿਆਲਾ ਪੈੱਗ’, ‘ਪ੍ਰੋਪਰ ਪਟੋਲਾ’, ‘ਪੰਜ ਤਾਰਾ’, ‘ਪੁੱਤ ਜੱਟ ਦਾ’ ।