ਦਲਜੀਤ ਕੌਰ ‘ਤੇ ਭੜਕੇ ਨਿਖਿਲ ਪਟੇਲ,ਕਿਹਾ ਹੁਣ ‘ਸਾਬਕਾ ਪਤੀ ਵਾਂਗ ਮੇਰੇ ‘ਤੇ ਵੀ….’

ਦਲਜੀਤ ਕੌਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਦਲਜੀਤ ਕੌਰ ਨੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਅਦਾਕਾਰਾ ਦਾ ਪਤੀ ਸਾਹਮਣੇ ਆਇਆ ਹੈ ਅਤੇ ਉਸ ਨੇ ਹੁਣ ਦਲਜੀਤ ਕੌਰ ਨੂੰ ਘੇਰਿਆ ਹੈ।

By  Shaminder August 13th 2024 06:00 PM

 ਦਲਜੀਤ ਕੌਰ (Dalljiet kaur) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਦਲਜੀਤ ਕੌਰ ਨੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਅਦਾਕਾਰਾ ਦਾ ਪਤੀ ਸਾਹਮਣੇ ਆਇਆ ਹੈ ਅਤੇ ਉਸ ਨੇ ਹੁਣ ਦਲਜੀਤ ਕੌਰ ਨੂੰ ਘੇਰਿਆ ਹੈ। ਨਿਖਿਲ ਪਟੇਲ ਨੇ ਕਿਹਾ ਕਿ ਦਲਜੀਤ ਨੂੰ ਪਤਾ ਸੀ ਕਿ ਉਹ ਇੱਕ ਵਿਆਹੁਤਾ ਇਨਸਾਨ ਦੇ ਨਾਲ ਰਿਸ਼ਤਾ ਬਣਾ ਰਹੀ ਹੈ। ਨਿਖਿਲ ਨੇ ਉਹ ਹੁਣ ਮੇਰੇ ‘ਤੇ ਚੀਟਰ ਦਾ ਟੈਗ ਲਗਾ ਰਹੀ ਹੈ।

ਹੋਰ ਪੜ੍ਹੋ : ਕੀ ਤੁਸੀਂ ਵੇਖਿਆ ਪੁੱਠਾ ਘਰ,ਬੈੱਡ ਤੋਂ ਲੈ ਕੇ ਬਾਥਰੂਮ ਤੱਕ ਸਭ ਕੁਝ ਹੈ ਪੁੱਠਾ, ਵੀਡੀਓ ਵੇਖ ਹੋ ਜਾਓਗੇ ਹੈਰਾਨ

ਇਸ ਦੇ ਨਾਲ ਨਿਖਿਲ ਪਟੇਲ ਨੇ ਕਿਹਾ ਕਿ ਉਸ ਨੇ ਐੱਫਆਈਆਰ ‘ਚ ਕਈ ਦਾਅਵੇ ਕੀਤੇ ਹਨ ਅਤੇ ਮੇਰੇ ‘ਤੇ ਐਕਸਟਰਾ ਮੈਰੀਟਲ ਅਫੇਅਰ ਦੇ ਇਲਜ਼ਾਮ ਲਗਾਏ। ਉਸ ਨੇ ਮੇਰੇ ਜਨਮ ਦਿਨ ‘ਤੇ ਮੇਰੇ ਖਿਲਾਫ ਐੱਫਆਈਆਰ ਦਰਜ ਕਰਵਾਈ ਅਤੇ ਉਹੀ ਤਰੀਕਾ ਅਪਣਾਇਆ ਜੋ ਉਸ ਨੇ ਆਪਣੇ ਐਕਸ ਹਸਬੈਂਡ ਲਈ ਅਪਣਾਇਆ ਸੀ।ਦਲਜੀਤ ਆਪਣੀ ਜ਼ਿੰਦਗੀ ‘ਚ ਅੱਗੇ ਵੱਧਣਾ ਚਾਹੁੰਦੀ ਸੀ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਸੀ । ਉਸ ਨੂੰ ਪਤਤਾ ਵੀ ਸੀ ਕਿ ਮੇਰਾ ਪਹਿਲੀ ਪਤਨੀ ਦੇ ਨਾਲ ਕਾਨੂੰਨੀ ਤੌਰ ‘ਤੇ ਤਲਾਕ ਨਹੀਂ ਹੋਇਆ ਸੀ । 

ਦਲਜੀਤ ਕੌਰ ਨੇ ਨਿਖਿਲ ਨਾਲ ਕਰਵਾਇਆ ਸੀ ਦੂਜਾ ਵਿਆਹ 

ਦਲਜੀਤ ਕੌਰ ਨੇ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਟਿਕ ਪਾਇਆ । ਇੱਕ ਸਾਲ ਤੋਂ ਪਹਿਲਾਂ ਹੀ ਦੋਨਾਂ ਦਰਮਿਆਨ ਅਣਬਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ । ਪਹਿਲਾਂ ਤਾਂ ਹਰ ਕੋਈ ਦੱਬੀ ਜ਼ੁਬਾਨ ਦੋਵਾਂ ਦੇ ਰਿਸ਼ਤੇ ‘ਚ ਆਈ ਖਟਾਸ ਬਾਰੇ ਗੱਲਾਂ ਕਰ ਰਹੇ ਸਨ ਪਰ ਇਹਨਾਂ ਕਿਆਸਾਂ ਤੇ ਉਸ ਵੇਲੇ ਮੁਹਰ ਲੱਗ ਗਈ ਜਦੋਂ ਦਲਜੀਤ ਕੌਰ ਆਪਣੇ ਬੇਟੇ ਦੇ ਨਾਲ ਕੀਨੀਆ ਤੋਂ ਭਾਰਤ ਪਰਤ ਆਈ ਸੀ।

View this post on Instagram

A post shared by Funkaar Media (@funkaarmediaofficial)





Related Post