ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਵਾਂ ਖੁਲਾਸਾ, ਹਥਿਆਰਾਂ ਦੀ ਸਪਲਾਈ ਕਰਨ ਵਾਲੇ 3 ਤਸਕਰ ਕਾਬੂ
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਬੁਲੰਦਸ਼ਹਿਰ ਪੁਲਿਸ ਨੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਸ਼ਾਹਬਾਜ਼ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸ਼ਾਹਬਾਜ਼ ਨੂੰ ਗ੍ਰਿਫਤਾਰ ਕੀਤਾ ਸੀ ।
ਸਿੱਧੂ ਮੂਸੇਵਾਲਾ (Sidhu Moose wala) ਕਤਲ ਮਾਮਲੇ (Murder Case) ‘ਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ।ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਬੁਲੰਦਸ਼ਹਿਰ ਪੁਲਿਸ ਨੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਸ਼ਾਹਬਾਜ਼ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸ਼ਾਹਬਾਜ਼ ਨੂੰ ਗ੍ਰਿਫਤਾਰ ਕੀਤਾ ਸੀ ।ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਹਨ ।
ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਨੂਰ ਨੇ ਆਪਣੇ ਪਿਤਾ ਦੀ ਰੀਝ ਕੀਤੀ ਪੂਰੀ, ਲੈ ਕੇ ਦਿੱਤੀ ਨਵੀਂ ਬਾਈਕ
ਸਿੱਧੂ ਮੂਸੇਵਾਲਾ ਦਾ 29 ਮਈ 2022ਨੂੰ ਹੋਇਆ ਸੀ ਕਤਲ
ਸਿੱਧੂ ਮੂਸੇਵਾਲਾ ਦਾ ਕਤਲ ਮਈ ੨੦੨੨ ‘ਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ । ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਵੱਡੇ ਪੱਧਰ ‘ਤੇ ਆਪਣੀ ਜਗ੍ਹਾ ਬਣਾ ਲਈ ਸੀ ।
ਜਦੋਂ ਉਸ ਦੀ ਬੇਵਕਤੀ ਮੌਤ ਹੋਈ ਤਾਂ ਦੁਨੀਆ ਭਰ ‘ਚ ਲੋਕਾਂ ਦੇ ਵੱਲੋਂ ਇਸ ‘ਤੇ ਦੁੱਖ ਜਤਾਇਆ ਗਿਆ ਸੀ ।ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ, ਲਾਸਟ ਰਾਈਡ, ਡੇਵਿਲ, ਸੇਮ ਬੀਫ, ਡਿਪੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।ਸਿੱਧੂ ਮੂਸੇਵਾਲਾ ਜਿੱਥੇ ਵਧੀਆ ਗਾਇਕ ਸੀ, ਉੱਥੇ ਹੀ ਵਧੀਆ ਲੇਖਣੀ ਦਾ ਵੀ ਮਾਲਕ ਸੀ । ਉਹ ਆਪਣੇ ਗੀਤ ਖੁਦ ਹੀ ਲਿਖਦਾ ਹੁੰਦਾ ਸੀ।