ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਕੇ ਐੱਸ ਮੱਖਣ, ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

ਖਮਨ ਚੀਮਾ ਆਪਣੀ ਸੱਜ ਵਿਆਹੀ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਨ੍ਹਾਂ ਤਸਵੀਰਾਂ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

By  Shaminder July 18th 2024 08:00 AM

ਸਰਬਜੀਤ ਚੀਮਾ (Sarbjit Cheema)ਦਾ ਪੁੱਤਰ ਬੀਤੇ ਦਿਨ ਕੈਨੇਡਾ ਦੇ ਵੈਨਕੁਵਰ ‘ਚ ਵਿਆਹ (Son Wedding)ਦੇ ਬੰਧਨ ‘ਚ ਬੱਝ ਗਿਆ । ਜਿਸ ਦੀਆਂ ਤਸਵੀਰਾਂ ਵੀ ਬੀਤੇ ਦਿਨ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਹੁਣ ਇਸ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਸੁਖਮਨ ਚੀਮਾ ਆਪਣੀ ਸੱਜ ਵਿਆਹੀ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਨ੍ਹਾਂ ਤਸਵੀਰਾਂ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। 


ਹੋਰ ਪੜ੍ਹੋ :  ਇਸ ਮਸ਼ਹੂਰ ਅਦਾਕਾਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ, ਆਪਣੇ ਦਿਲ ਦੇ ਕਰੀਬ ਮੈਕਸੀ ਦੇ ਦਿਹਾਂਤ ਕਾਰਨ ਗਮ ‘ਚ ਡੁੱਬੀ

ਕੇ ਐੱਸ ਮੱਖਣ ਤੇ ਹਰਜੀਤ ਹਰਮਨ ਨੇ ਲਾਈਆਂ ਰੌਣਕਾਂ 

 ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਰਜੀਤ ਹਰਮਨ ਤੇ ਕੇ ਅੱੈਸ ਮੱਖਣ ਨੇ ਆਪਣੀ ਗਾਇਕੀ ਦੇ ਨਾਲ ਵਿਆਹ ਸਮਾਰੋਹ ‘ਚ ਮੌਜੂਦ ਲੋਕਾਂ ਦੇ ਦਿਲ ਜਿੱਤ ਲਏ । ਬਰਾਤੀ ਵੀ ਇਨ੍ਹਾਂ ਗਾਇਕਾਂ ਦੇ ਗੀਤਾਂ ‘ਤੇ ਖੂਬ ਥਿਰਕੇ । ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੀਆਂ ਤਸਵੀਰਾਂ ਜਿਉਂ ਹੀ ਵਾਇਰਲ ਹੋਈਆਂ ਤਾਂ ਜੋੜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।


ਗਾਇਕ ਸੁਖਮਨ ਚੀਮਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜੋ ਕਿ ਜੋੜੀ ਦੇ ਰਿਸੈਪਸ਼ਨ ਦੀਆਂ ਹਨ ।ਜਿਸ ‘ਚ ਇਹ ਜੋੜੀ ਵੱਖਰੇ ਅੰਦਾਜ਼ ‘ਚ ਦਿਖਾਈ ਦੇ ਰਹੀ ਹੈ। ਲਾੜੀ ਨੇ ਬਲੈਕ ਕਲਰ ਦਾ ਗਾਊਨ ਪਾਇਆ ਹੋਇਆ ਸੀ ।ਜਦੋਂਕਿ ਸੁਖਮਨ ਨੇ ਵੀ ਮੈਚਿੰਗ ਪੈਂਟ ਕੋਟ ਕਾਲੇ ਰੰਗ ਦਾ ਪਹਿਨਿਆ ਸੀ।  

View this post on Instagram

A post shared by Sarbjit Cheema (@sarbjitcheemaofficial)




Related Post