ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਕਪਲ ਦੇ ਰੋਮਾਂਟਿਕ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦਾ ਕੁੱਝ ਦਿਨ ਵਿਆਹ ਹੋਇਆ ਹੈ। ਇਸ ਵਿਆਹ 'ਚ ਪਰਮੀਸ਼ ਵਰਮਾ ਦਾ ਪਰਿਵਾਰ ਬੇਹੱਦ ਖਾਸ ਅੰਦਾਜ਼ 'ਚ ਨਵੀਂ ਨੂੰਹ ਦਾ ਸਵਾਗਤ ਕਰਦਾ ਨਜ਼ਰ ਆਇਆ। ਹਾਲ ਹੀ 'ਚ ਸੁਖਨ ਵਰਮਾ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

By  Pushp Raj December 11th 2023 03:55 PM

Sukhan Verma's new wedding pics: ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Vermaਦੇ ਭਰਾ ਸੁਖਨ ਵਰਮਾ ਦਾ ਕੁੱਝ ਦਿਨ ਵਿਆਹ ਹੋਇਆ ਹੈ। ਇਸ ਵਿਆਹ 'ਚ ਪਰਮੀਸ਼ ਵਰਮਾ ਦਾ ਪਰਿਵਾਰ ਬੇਹੱਦ ਖਾਸ ਅੰਦਾਜ਼ 'ਚ ਨਵੀਂ ਨੂੰਹ ਦਾ ਸਵਾਗਤ ਕਰਦਾ ਨਜ਼ਰ ਆਇਆ। ਹਾਲ ਹੀ 'ਚ ਸੁਖਨ ਵਰਮਾ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 


ਹਾਲ ਹੀ 'ਚ ਸੁਖਨ ਨੇ ਆਪਣੇ ਵਿਆਹ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਖ਼ਾਸ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਸੁਖਨ ਵਰਮਾ ਦਾ ਪਤਨੀ ਤਰਨ ਨਾਲ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਇਸ ਤੋਂ ਪਹਿਲਾਂ ਸੁਖਨ ਵਰਮਾ ਤੇ ਤਰਨ ਦੀ ਰਿਸੈਪਸ਼ਨ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਵੈਡਿੰਗ ਰਿਸੈਪਸ਼ਨ ਮੌਕੇ ਖੂਬਸੂਰਤ ਜੋੜੇ ਦਾ ਲੁੱਕ ਖਿੱਚ ਦਾ ਕੇਂਦਰ ਬਣਿਆ ਰਿਹਾ।

View this post on Instagram

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)


ਹੋਰ ਪੜ੍ਹੋ: ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਨੇ ਲਾਈਵ ਸ਼ੋਅ ਦੌਰਾਨ 'ਤੇਰੇ ਅੱਗੇ ਬੋਲਦਾ ਹੀ ਨੀਂ' ਗੀਤ ਗਾ ਕੇ ਲੁੱਟੀ ਮਹਿਫਿਲ, ਫੈਨਜ਼ ਹੋਏ ਖੁਸ਼

ਦੱਸ ਦੇਈਏ ਕਿ ਸੁਖਨ ਵਰਮਾ ਤੇ ਤਰਨ ਕੌਰ ਦਾ ਵਿਆਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਹੋਇਆ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਪਰਮੀਸ਼ ਵਰਮਾ ਵਲੋਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਫੈਨਜ਼ ਲਗਾਤਾਰ ਪਰਮੀਸ਼ ਵਰਮਾ ਤੇ ਸੁਖਨ ਵਰਮਾ ਨੂੰ ਵਧਾਈਆਂ ਦੇ ਰਹੇ ਹਨ। ਕਈ ਫੈਨਜ਼ ਨੇ ਦੋਹਾਂ ਭਰਾਵਾਂ ਦੇ ਆਪਸੀ ਤੇ ਪਿਆਰ ਭਰੀ ਸਾਂਝ ਦੀ ਵੀ ਰੱਜ ਕੇ ਤਾਰੀਫ ਕੀਤੀ। 



Related Post