ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਖਰੀਦਿਆਂ ਨਵਾਂ ਘਰ, ਪਰਿਵਾਰ ਦੇ ਨਾਲ ਜੋੜੀ ਨੇ ਮਨਾਈਆਂ ਖੁਸ਼ੀਆਂ

ਇੱਕ ਤਸਵੀਰ ‘ਚ ਗਾਇਕਾ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ, ਜਦੋਂਕਿ ਦੂਜੀ ਤਸਵੀਰ ‘ਚ ਉਹ ਆਪਣੀ ਸੱਸ ਮਾਂ ਅਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਪਤੀ ਰੋਹਨਪ੍ਰੀਤ ਸਿੰਘ ਨੂੰ ਨਵੇਂ ਘਰ ਦੇ ਲਈ ਵਧਾਈ ਵੀ ਦਿੱਤੀ ਹੈ।

By  Shaminder August 22nd 2024 04:48 PM

ਗਾਇਕਾ ਨੇਹਾ ਕੱਕੜ (Neha kakkar) ਅਤੇ ਰੋਹਨਪ੍ਰੀਤ ਸਿੰਘ ਨੇ ਨਵਾਂ ਘਰ ਖਰੀਦਿਆ ਹੈ  । ਜਿਸ ਦੀਆਂ ਤਸਵੀਰਾਂ ਵੀ ਇਸ ਜੋੜੀ ਦੇ ਵੱਲੋਂ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਗਈਆਂ ਸਨ । ਗ੍ਰਹਿ ਪ੍ਰਵੇਸ਼ ਦੀਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਉਸ ਦੇ ਘਰ ਦੀਆਂ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ।

ਹੋਰ ਪੜ੍ਹੋ  : ਹੇਮਾ ਮਾਲਿਨੀ ਦੇ ਨਾਲ ਤਸਵੀਰ ਖਿਚਵਾਉਣ ਦੇ ਲਈ ਮਹਿਲਾ ਆਈ ਅੱਗੇ, ਅਦਾਕਾਰਾ ਨੇ ਕਿਹਾ ‘ਮੈਨੂੰ ਹੱਥ ਨਾ ਲਗਾਓ’

ਇੱਕ ਤਸਵੀਰ ‘ਚ ਗਾਇਕਾ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ, ਜਦੋਂਕਿ ਦੂਜੀ ਤਸਵੀਰ ‘ਚ ਉਹ ਆਪਣੀ ਸੱਸ ਮਾਂ ਅਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਪਤੀ ਰੋਹਨਪ੍ਰੀਤ ਸਿੰਘ ਨੂੰ ਨਵੇਂ ਘਰ ਦੇ ਲਈ ਵਧਾਈ ਵੀ ਦਿੱਤੀ ਹੈ।


ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਹਰ ਕੋਈ ਉਨ੍ਹਾਂ ਨੂੰ ਵਧਾਈ ਦਿੰਦਾ ਹੋਇਆ ਨਜ਼ਰ ਆਇਆ । 


ਨੇਹਾ ਕੱਕੜ ਦਾ ਵਰਕ ਫ੍ਰੰਟ 

ਨੇਹਾ ਕੱਕੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਲਈ ਵੀ ਕਈ ਗੀਤ ਗਾਏ ਹਨ । ਸੋਸ਼ਲ ਮੀਡੀਆ ‘ਤੇ ਗਾਇਕਾ ਦੀ ਵੱਡੀ ਫੈਨ ਫਾਲੋਵਿੰਗ ਹੈ। ਕਦੇ ਸਮਾਂ ਹੁੰਦਾ ਸੀ ਕਿ ਨੇਹਾ ਕੱਕੜ ਜਗਰਾਤਿਆਂ ‘ਚ ਗਾਉਂਦੀ ਹੁੰਦੀ ਸੀ ।

View this post on Instagram

A post shared by Neha Kakkar (@nehakakkar)

ਉਸ ਦਾ ਸਬੰਧ ਉਤਰਾਖੰਡ ਦੇ ਨਾਲ ਹੈ। ਉਹ ਅਕਸਰ ਦਿੱਲੀ ‘ਚ ਆਪਣੀ ਭੈਣ ਸੋਨੂੰ ਕੱਕੜ ਦੇ ਨਾਲ ਗਾਉਂਦੀ ਹੁੰਦੀ ਸੀ ਜਿਸ ਤੋਂ ਬਾਅਦ ਉਸ ਨੇ ਕਈ ਰਿਆਲਟੀ ਸ਼ੋਅ ‘ਚ ਪਰਫਾਰਮ ਕੀਤਾ ਅਤੇ ਉਸ ਨੂੰ ਕਾਮਯਾਬੀ ਮਿਲੀ ਅਤੇ ਅੱਜ ਕੱਲ੍ਹ ਉਸ ਦਾ ਨਾਮ ਚੋਟੀ ਦੇ ਸਿੰਗਰਸ ‘ਚ ਆਉਂਦਾ ਹੈ। 








Related Post