ਨੇਹਾ ਧੂਪੀਆ ਨੇ ਪਤੀ ਅੰਗਦ ਬੇਦੀ ਦੇ ਨਾਲ ਪੰਜਾਬੀ ਗੀਤ ‘ਤੇ ਕੀਤਾ ਰੋਮਾਂਟਿਕ ਡਾਂਸ, ਵੇਖੋ ਵੀਡੀਓ

ਨੇਹਾ ਧੂਪੀਆ ‘ਤੇ ਅੰਗਦ ਬੇਦੀ ਹੈਪਿਲੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ । ਇਹ ਜੋੜੀ ਅਕਸਰ ਆਪਣੇ ਰੁੱਝੇ ਹੋਏ ਸਮੇਂ ‘ਚੋਂ ਸਮਾਂ ਕੱਢ ਕੇ ਇੱਕ ਦੂਜੇ ਦੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਦਿਖਾਈ ਦਿੰਦੇ ਹਨ । ਇਸ ਜੋੜੀ ਦਾ ਰੋਮਾਂਟਿਕ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

By  Shaminder July 20th 2024 09:13 AM

ਨੇਹਾ ਧੂਪੀਆ  (Neha Dhupia) ਤੇ ਅੰਗਦ ਬੇਦੀ (Angad Bedi) ਦਾ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਦੇ ਨਾਲ ਪੰਜਾਬੀ ਗੀਤ ‘ਤੇ ਰੋਮਾਂਟਿਕ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਤੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ ।ਕਿਸੇ ਨੇ ਦਿਲ ਵਾਲਾ ਇਮੋਜੀ ਪੋਸਟ ਕੀਤਾ ਹੈ ਅਤੇ ਕਿਸੇ ਨੇ ਕਮੈਂਟ ਕੀਤੇ ਹਨ । 


ਹੋਰ ਪੜ੍ਹੋ  : ਸਰਦਾਰੀ ਲੁੱਕ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

ਨੇਹਾ ਤੇ ਅੰਗਦ ਦੀ ਨਿੱਜੀ ਜ਼ਿੰਦਗੀ

ਨੇਹਾ ਧੂਪੀਆ ਤੇ ਅੰਗਦ ਬੇਦੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੋਵਾਂ ਨੇ ਕੁਝ ਸਾਲ ਪਹਿਲਾਂ ਗੁਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾਇਆ ਸੀ । ਦੋਵਾਂ ਦੇ ਵਿਆਹ ਬਾਰੇ ਉਸ ਵੇਲੇ ਲੋਕਾਂ ਨੂੰ ਪਤਾ ਲੱਗਿਆ ਸੀ ਜਦੋਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।


ਦਰਅਸਲ ਵਿਆਹ ਤੋਂ ਪਹਿਲਾਂ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਵਿਆਹ ਤੋਂ ਪਹਿਲਾਂ ਹੀ ਅਦਾਕਾਰਾ ਪ੍ਰੈਗਨੇਂਟ ਹੋ ਗਈ ਸੀ । ਜਿਸ ਤੋਂ ਬਾਅਦ ਜਲਦਬਾਜ਼ੀ ‘ਚ ਦੋਵਾਂ ਦਾ ਵਿਆਹ ਪਰਿਵਾਰ ਵਾਲਿਆਂ ਨੇ ਰੱਖ ਦਿੱਤਾ ਸੀ।ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ । ਇੱਕ ਧੀ ਅਤੇ ਇੱਕ ਪੁੁੱਤਰ, ਹੁਣ ਇਹ ਜੋੜੀ ਹੈਪਿਲੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ।   

View this post on Instagram

A post shared by ANGAD BISHAN SINGH BEDI (@angadbedi)



Related Post