ਨੀਰੂ ਬਾਜਵਾ ਦੇ ਪਤੀ ਹੈਰੀ ਜਵੰਦਾ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਰੋਮਾਂਟਿਕ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਨੀਰੂ ਬਾਜਵਾ ਦੇ ਪਤੀ ਹੈਰੀ ਜਵੰਦਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਰੋਮਾਂਟਿਕ ਵੀਡੀਓ ਪਤੀ ਦੇ ਨਾਲ ਸ਼ੇਅਰ ਕੀਤਾ ਹੈ।
ਨੀਰੂ ਬਾਜਵਾ (Neeru Bajwa) ਦੇ ਪਤੀ ਹੈਰੀ ਜਵੰਦਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਰੋਮਾਂਟਿਕ ਵੀਡੀਓ ਪਤੀ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸ਼ੇਅਰ ਕੀਤਾ ਹੈ ।
ਪਤੀ ਹਮੇਸ਼ਾ ਕਰਦਾ ਹੈ ਸਪੋਰਟ
ਅਦਾਕਾਰਾ ਨੀਰੂ ਬਾਜਵਾ ਦਾ ਪਤੀ ਹਮੇਸ਼ਾ ਉਨ੍ਹਾਂ ਨੂੰ ਸਪੋਟ ਕਰਦਾ ਹੈ ।ਨੀਰੂ ਬਾਜਵਾ ਨੇ ਜਦੋਂ ਆਪਣੀਆਂ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਸੀ ਤਾਂ ਉਸ ਵੇਲੇ ਵੀ ਉਨ੍ਹਾਂ ਦੇ ਪਤੀ ਨੇ ਬੱਚੀਆਂ ਦੇ ਪਾਲਣ ਪੋਸ਼ਣ ‘ਚ ਆਪਣੀ ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਜਦੋਂ ਨੀਰੂ ਬਾਜਵਾ ਆਪਣੇ ਸ਼ੂਟ ‘ਚ ਰੁੱਝੀ ਹੁੰਦੀ ਤਾਂ ਉਸ ਵੇਲੇ ਬੱਚੀਆਂ ਨੂੰ ਖਿਡਾਉਣ ਦੇ ਲਈ ਲੈ ਜਾਂਦਾ ਅਤੇ ਹਰ ਤਰ੍ਹਾਂ ਬੱਚੀਆਂ ਦੀ ਦੇਖਭਾਲ ਕਰਦਾ ਰਿਹਾ ਹੈ । ਉਹ ਇੱਕ ਕੇਅਰਿੰਗ ਪਿਤਾ ਹੈ।
ਨੀਰੂ ਬਾਜਵਾ ਦਾ ਵਰਕ ਫ੍ਰੰਟ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਕਲੀ ਜੋਟਾ’, ‘ਚੱਲ ਜਿੰਦੀਏ’, ‘ਬੂਹੇ ਬਾਰੀਆਂ’ ਸਣੇ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।ਇਸ ਤੋਂ ਇਲਾਵਾ ਜਲਦ ਹੀ ਅਦਾਕਾਰਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਏਗੀ । ਜਿਸ ਦੇ ਬਾਰੇ ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਅਤੇ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ ।