ਨੀਰੂ ਬਾਜਵਾ ਨੇ ਲਾਂਚ ਕੀਤਾ ਆਪਣਾ ਨਵਾਂ ਮਿਊਜ਼ਿਕ ਲੇਬਲ ‘Neeru Bajwa Music’, ਜਾਣੋ ਪੂਰੀ ਖ਼ਬਰ

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਐਕਟਿੰਗ ਕਰੀਅਰ ਤੋਂ ਬਾਅਦ ਸੰਗੀਤ ਦੀ ਦੁਨੀਆਂ 'ਚ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਜਿਸ ਦੇ ਲਈ ਨੀਰੂ ਬਾਜਵਾ ਨੇ ਆਪਣੇ ਨਵੇਂ ਮਿਊਜ਼ਿਕ ਲੇਬਲ ‘Neeru Bajwa Music’ ਲਾਂਚ ਕੀਤਾ ਹੈ। ਇਸ ਮੌਕੇ ਕਈ ਪਾਲੀਵੁੱਡ ਦੇ ਸਿਤਾਰਿਆਂ ਨੇ ਨੀਰੂ ਬਾਜਵਾ ਨੂੰ ਵਧਾਈ ਦਿੱਤੀ ਹੈ।

By  Pushp Raj May 2nd 2023 05:18 PM

Neeru Bajwa Launch new Music label : ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੂੰ ਕੌਣ ਨਹੀਂ ਜਾਣਦਾ, ਨੀਰੂ ਬਾਜਵਾ ਲੰਮੇਂ ਸਮੇਂ ਤੋਂ ਫ਼ਿਲਮੀ ਦੁਨੀਆ 'ਚ ਸਰਗਰਮ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਨਵੇਂ ਮਿਊਜ਼ਿਕ ਲੇਬਲ ਦਾ ਐਲਾਨ ਕੀਤਾ ਸੀ ਤੇ ਹੁਣ ਇਸ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਲੇਬਸ ਦਾ ਨਾਂਅ ‘Neeru Bajwa Music’ ਹੈ। 


 ਨੀਰੂ ਬਾਜਵਾ ਨੇ ਆਪਣੀ ਐਕਟਿੰਗ ਤੋਂ ਡਾਇਰੈਕਸ਼ਨ ਤੱਕ ਹਰ ਕੰਮ ਨੂੰ ਬਾਖੂਬੀ ਨਾਲ ਕੀਤਾ। ਉਸ ਨੇ ਆਪਣੇ ਹਰ ਕੰਮ ‘ਚ ਲੋਕਾਂ ਦਾ ਖੂਬ ਪਿਆਰ ਹਾਸਿਲ ਕੀਤਾ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ ਸੰਗੀਤ ਦੀ ਦੁਨੀਆ 'ਚ ਇੱਕ ਨਵੇਂ ਸਫਰ ਦੀ ਸ਼ੁਰੂਆਤ ਕੀਤੀ ਹੈ। 

 ਨੀਰੂ ਬਾਜਵਾ ਨੇ ਆਪਣੇ ਨਵੇਂ ਮਿਊਜ਼ਿਕ ਲੇਬਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਪੋਸਟ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਕੈਪਸ਼ਨ 'ਚ ਲਿਖਿਆ, "ਅਸੀਂ #neerubajwamusic ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਜਿੱਥੇ ਅਸੀਂ ਲਾਂਚ ਕਰਾਂਗੇ ਅਤੇ ਨਵੀਂ ਪ੍ਰਤਿਭਾ ਨੂੰ ਵਧਣ-ਫੁੱਲਣ ਦੇ ਮੌਕੇ ਦੇਵਾਂਗੇ…. ਮੇਰਾ ਮੰਨਣਾ ਹੈ ਕਿ ਇੱਥੇ ਬਹੁਤ ਜ਼ਿਆਦਾ ਪ੍ਰਤਿਭਾ ਮੌਜੂਦ ਹੈ, ਅਤੇ ਮੈਂ ਤੁਹਾਨੂੰ ਉਨ੍ਹਾਂ ਸਾਰਿਆਂ ਨਾਲ ਜਾਣੂ ਕਰਵਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ। ❤️"

View this post on Instagram

A post shared by Neeru Bajwa (@neerubajwa)


ਨੀਰੂ ਬਾਜਵਾ ਦੇ ਕੰਮ ਬਾਰੇ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੀ ਸਭ ਤੋਂ ਕਾਮਯਾਬ ਅਭਿਨੇਤਰੀ ਨੀਰੂ ਬਾਜਵਾ ਨੇ ਆਪਣਾ ਮਿਊਜ਼ਕ ਲੇਬਲ ‘ਨੀਰੂ ਬਾਜਵਾ ਮਿਊਜ਼ਿਕ’ ਲਾਂਚ ਕਰਕੇ ਆਪਣੀ ਸਫਲਤਾ ਵਿੱਚ ਇੱਕ ਹੋਰ ਪ੍ਰਾਪਤੀ ਜੋੜ ਲਈਹੈ। ਨੀਰੂ ਬਾਜਵਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਅਧੀਨ ਕਾਲੀ ਜੋਟਾ ਤੇ ਐਸ ਜਹਾਨੋਂ ਦੂਰ ਕਿੱਤੇ ਚਲ ਜਿੰਦੀਆਂ ਵਰਗੀਆਂ ਫਿਲਮਾਂ ਦਾ ਪ੍ਰੋਡਕਸ਼ਨ ਕੀਤਾ ਤੇ ਇਨ੍ਹਾਂ ਫਿਲਮਾਂ ਨੇ ਵੀ ਲੋਕਾਂ ਦਾ ਖੂਬ ਦਿਲ ਜਿੱਤਿਆ ਤੇ ਹੁਣ ਉਸਨੇ ਆਪਣਾ ਮਿਊਜ਼ਿਕ ਲੇਬਲ ਲਾਂਚ ਕਰਕੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਹੈ।


ਹੋਰ ਪੜ੍ਹੋ: Karthik Aaryan: ਆਪਣੇ ਬਾਰਡੀਗਾਰਡ ਦੇ ਵਿਆਰ 'ਚ ਪਹੁੰਚੇ ਕਾਰਤਿਕ ਆਰੀਅਨ, ਅਦਾਕਾਰ ਨੇ ਤਸਵੀਰ ਸਾਂਝੀ ਕਰ ਨਵ-ਵਿਆਹੇ ਜੋੜੇ ਨੂੰ ਦਿੱਤੀ ਵਧਾਈ

 ਇਸ ਖ਼਼ਾਸ ਮੌਕੇ 'ਤੇ ਮਿਊਜ਼ਿਕ ਜਗਤ, ਕਈ ਪਾਲੀਵੁੱਡ ਸਿਤਾਰਿਆਂ ਸਣੇ ਫੈਨਜ਼ ਨੀਰੂ ਬਾਜਵਾ ਨੂੰ ਉਸ ਦੇ ਨਵੇਂ ਸਫ਼ਰ ਲਈ ਮੁਬਾਰਕਬਾਦ ਦੇ ਰਹੇ ਹਨ। ਫੈਨਜ਼ ਅਦਾਕਾਰਾ ਦੇ ਮਿਊਜ਼ਿਕ ਲੇਬਲ ਹੇਠ ਰਿਲੀਜ਼ ਹੋਣ ਵਾਲੇ ਗੀਤਾਂ ਨੂੰ ਸੁਨਣ ਲਈ ਉਤਸ਼ਾਹਿਤ ਹਨ। 


Related Post