ਪੁਲਿਸ ਦੀ ਵਰਦੀ ‘ਚ ਨੀਰੂ ਬਾਜਵਾ ਨੇ ਚੰਡੀਗੜ੍ਹ ਪੁਲਿਸ ਦੇ ਨਾਲ ਕੀਤੀ ਰੈਲੀ, ਵੇਖੋ ਵੀਡੀਓ

ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਚਰਚਾ ‘ਚ ਹੈ ਅਤੇ ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਅਦਾਕਾਰਾ ਇਸ ਫ਼ਿਲਮ ‘ਚ ਪੁਲਿਸ ਮੁਲਾਜ਼ਮ ਦੀ ਭੂਮਿਕਾ ‘ਚ ਨਜ਼ਰ ਆਏਗੀ । ਜਿਸ ਦੇ ਚੱਲਦਿਆਂ ਅਦਾਕਾਰਾ ਪੁਲਿਸ ਦੀ ਵਰਦੀ ‘ਚ ਫ਼ਿਲਮ ਦੀ ਪ੍ਰਮੋਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ।

By  Shaminder September 14th 2023 12:10 PM

ਨੀਰੂ ਬਾਜਵਾ (Neeru Bajwa)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਚਰਚਾ ‘ਚ ਹੈ ਅਤੇ ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਅਦਾਕਾਰਾ ਇਸ ਫ਼ਿਲਮ ‘ਚ ਪੁਲਿਸ ਮੁਲਾਜ਼ਮ ਦੀ ਭੂਮਿਕਾ ‘ਚ ਨਜ਼ਰ ਆਏਗੀ । ਜਿਸ ਦੇ ਚੱਲਦਿਆਂ ਅਦਾਕਾਰਾ ਪੁਲਿਸ ਦੀ ਵਰਦੀ ‘ਚ ਫ਼ਿਲਮ ਦੀ ਪ੍ਰਮੋਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :  ਅਦਾਕਾਰਾ ਪਰਮਿੰਦਰ ਗਿੱਲ ਨੇ ਆਪਣੀ ਸੱਸ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਜਿਸ ‘ਚ ਉਹ ਚੰਡੀਗੜ੍ਹ ਪੁਲਿਸ ਦੇ ਕੱਢੀ ਗਈ ਰੈਲੀ ‘ਚ ਸ਼ਾਮਿਲ ਹੋਏ । ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਤਾਰੀਫ ਵੀ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਫ਼ਿਲਮ ਦੀਆਂ ਹੋਰ ਅਦਾਕਾਰਾਂ ਵੀ ਮੌਜੂਦ ਸਨ । ਜਿਸ ‘ਚ ਅਦਾਕਾਰਾ ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਅਤੇ ਹੋਰ ਅਦਾਕਾਰਾਂ ਵੀ ਸ਼ਾਮਿਲ ਸਨ । 

ਫ਼ਿਲਮ ‘ਬੂਹੇ ਬਾਰੀਆਂ’ ‘ਚ ਔਰਤਾਂ ਦੀ ਹਿੰਮਤ ਨੂੰ ਕਰੇਗੀ ਬਿਆਨ 

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੀਰੂ ਬਾਜਵਾ ਵੱਖਰੀ ਤਰ੍ਹਾਂ ਦੇ ਵਿਸ਼ੇ ਨੂੰ ਇਸ ਫ਼ਿਲਮ ਦੇ ਜ਼ਰੀਏ ਉਭਾਰਨ ਦੀ ਕੋਸ਼ਿਸ਼ ਕਰੇਗੀ । ਫ਼ਿਲਮ ਮਹਿਲਾ ਪ੍ਰਧਾਨ ਹੈ, ਜਿਸ ‘ਚ ਮਹਿਲਾਵਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਮਾਜ ਦੇ ਵੱਖ ਵੱਖ ਔਰਤਾਂ ਦੀ ਸਥਿਤੀ ਨੂੰ ਵੀ ਬਿਆਨ ਕੀਤਾ ਜਾਵੇਗਾ ।


ਜੋ ਕਿਤੇ ਨਾ ਕਿਤੇ ਸਮਾਜ ‘ਚ ਘੁੱਟ-ਘੁੱਟ ਕੇ ਜਿਉਣ ਦੇ ਲਈ ਮਜ਼ਬੂਰ ਹੁੰਦੀਆਂ ਹਨ ਅਤੇ ਇਸ ਘੁਟਣ ਦੇ ਚੱਲਦਿਆਂ ਉਹ ਆਪਣੀ ਜ਼ਿੰਦਗੀ ਵੀ ਨਹੀਂ ਜਿਉਂ ਪਾਉਂਦੀਆਂ । 

View this post on Instagram

A post shared by Neeru Bajwa (@neerubajwa)



Related Post