ਨੀਰੂ ਬਾਜਵਾ ਨੇ ਆਪਣੀ ਨਵੀਂ ਫਿਲਮ 'ਵਾਹ ਨੀਂ ਪੰਜਾਬਣੇ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ। ਫਿਲਮ 'ਜੱਟ ਐਂਡ ਜੂਲੀਅਟ 3' ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਇਸ ਫਿਲਮ ਦਾ ਟਾਈਟਲ ਹੈ 'ਵਾਹ ਨੀਂ ਪੰਜਾਬਣੇ'। ਇਸ ਫਿਲਮ ਵਿੱਚ ਕੀ ਕੁਝ ਖਾਸ ਹੋਵੇਗਾ ਆਓ ਜਾਣਦੇ ਹਾਂ।
Neeru Bajwa Announces Film Waah Ni Punjabne : ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ। ਫਿਲਮ 'ਜੱਟ ਐਂਡ ਜੂਲੀਅਟ 3' ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਇਸ ਫਿਲਮ ਦਾ ਟਾਈਟਲ ਹੈ 'ਵਾਹ ਨੀਂ ਪੰਜਾਬਣੇ'।
ਦੱਸ ਦਈਏ ਕਿ ਨੀਰੂ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ, ਵੀਡੀਓ ਤੇ ਆਪਣੇ ਪ੍ਰੋਫੈਸ਼ਨਲ ਪ੍ਰੋਜੈਕਟਸ ਨੂੰ ਲੈ ਕੇ ਨਵੀਂ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਨੀਰੂ ਬਾਜਵਾ ਨੇ ਆਪਣੀ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ ਦਾ ਨਾਮ ਹੈ 'ਵਾਹ ਨੀਂ ਪੰਜਾਬਣੇ'। ਨੀਰੂ ਬਾਜਵਾ ਨੇ ਫਿਲਮ ਦੇ ਟਾਈਟਲ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਫਿਲਮ ਅਗਲੇ ਸਾਲ ਯਾਨੀ ਕਿ 25 ਜੁਲਾਈ 2025 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਸ ਫਿਲਮ ਦੇ ਟਾਈਟਲ ਤੋਂ ਜਾਪਦਾ ਹੈ ਕਿ ਇਹ ਫਿਲਮ ਮਹਿਲਾਵਾਂ ਦੇ ਕਿਸੇ ਮੁੱਦੇ ਉੱਤੇ ਆਧਾਰਿਤ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੀਰੂ ਬਾਜਵਾ ਦੀ ਫਿਲਮ ਬੂਹੇ ਬਾਰੀਆਂ ਰਿਲੀਜ਼ ਹੋਈ ਸੀ ਜੋ ਕਿ ਮਹਿਲਾਵਾਂ ਦੇ ਹੱਕਾਂ ਤੇ ਮਰਦਾਂ ਬਰਾਬਰ ਉਨ੍ਹਾਂ ਦੀ ਪਛਾਣ ਉੱਤੇ ਆਧਾਰਿਤ ਸੀ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਫਿਲਮ 'ਵਾਹ ਨੀਂ ਪੰਜਾਬਣੇ' ਵਿੱਚ ਕੀ ਕੁਝ ਖਾਸ ਹੋਵੇਗਾ।
ਹੋਰ ਪੜ੍ਹੋ : Voice of Punjab ਸੀਜ਼ਨ 10 ਦੀ ਨਿੱਕੀ ਜਿਹੀ Contestant ਬਣੀ ਜੱਜ, ਵੀਡੀਓ ਵੇਖ ਕੇ ਖੁਸ਼ ਹੋ ਜਾਵੇਗਾ ਤੁਹਾਡਾ ਦਿਲ
ਫੈਨਜ਼ ਨੀਰੂ ਬਾਜਵਾ ਨੂੰ ਉਨ੍ਹਾਂ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਵੀਂ ਫਿਲਮ ਲਈ ਵਧਾਈ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਬਤੌਰ ਪ੍ਰੋਡੀਊਸਰ ਕੰਮ ਕਰ ਰਹੀ ਨੀਰੂ ਬਾਜਵਾ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਆਪਣੀ ਫਿਲਮਾਂ ਵਿੱਚ ਮਹਿਲਾਵਾਂ ਦੇ ਮੁੱਦਿਆਂ ਨੂੰ ਲੈ ਕੇ ਕਾਫੀ ਸਜਗ ਹੈ।