Neeru Bajwa: ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੀ ਜੋੜੀ ਲੈ ਕੇ ਆ ਰਹੀ ਹੈ ਨਵੀਂ ਫ਼ਿਲਮ ਬੂਹੇ-ਬਾਰੀਆਂ', ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜਲਦ ਹੀ ਆਪਣੀ ਨਵੀਂ ਫ਼ਿਲਮ 'ਬੂਹੇ-ਬਾਰੀਆਂ' ਰਾਹੀਂ ਫੈਨਜ਼ ਦੇ ਰੁਬਰੂ ਹੋਵੇਗੀ। ਇਸ ਫ਼ਿਲਮ ਦੀ ਖਡਾਸ ਗੱਲ ਇਹ ਹੈ ਕਿ ਇਸ 'ਚ ਨੀਰੂ ਬਾਜਵਾ ਦੇ ਨਾਲ ਉਨ੍ਹਾਂ ਦੀ ਸਕੀ ਭੈਣ ਰੁਬੀਨਾ ਬਾਜਵਾ ਵੀ ਨਜ਼ਰ ਆਵੇਗੀ।
Neeru Bajwa and Rubina Bajwa new film 'Boohey Bariyan': ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਦੋ ਮਸ਼ਹੂਰ ਅਭਿਨੇਤਰਿਆਂ ਤੇ ਭੈਣਾਂ ਨੀਰੂ ਬਾਜਵਾ ਨੂੰ ਕੌਣ ਨਹੀਂ ਜਾਣਦਾ। ਇਹ ਦੋਵੇਂ ਭੈਣਾਂ ਜਲਦ ਹੀ ਆਪਣੀ ਨਵੀਂ ਫ਼ਿਲਮ 'ਬੂਹੇ-ਬਾਰੀਆਂ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀਆਂ ਹਨ। ਇਸ ਦੀ ਜਾਣਕਾਰੀ ਖ਼ੁਦ ਅਦਾਕਾਰਾ ਨੀਰੂ ਬਾਜਵਾ ਨੇ ਦਿੱਤੀ ਹੈ।
ਨੀਰੂ ਬਾਜਵਾ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਫ਼ਿਲਮ 'ਬੂਹੇ -ਬਾਰੀਆਂ' ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ 'ਬੂਹੇ -ਬਾਰੀਆਂ' ਹਦੀਕਾ ਕੀਨਾ ਦਾ ਇੱਕ ਬਹੁਤ ਹੀ ਪ੍ਰਸਿੱਧ ਗੀਤ ਹੈ। ਇਸ ਤੋਂ ਇਲਾਵਾ, ਨੀਰੂ ਬਾਜਵਾ ਦੇ ਨਾਲ ਫ਼ਿਲਮ ਵਿੱਚ ਉਨ੍ਹਾਂ ਦੀ ਸਕੀ ਭੈਣ ਰੁਬੀਨਾ ਬਾਜਵਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਇਸ ਫ਼ਿਲਮ ਬਾਰੇ ਇੰਸਟਾ ਪੋਸਟ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਬੇਹੱਦ ਪਿਆਰਾ ਕੈਪਸ਼ਨ ਵੀ ਲਿਖਿਆ। ਨੀਰੂ ਬਾਜਵਾ ਨੇ ਆਪਣੇ ਫੈਨਜ਼ ਨੂੰ ਸਬੰਧਿਤ ਕਰਦਿਆਂ ਪੋਸਟ ਵਿੱਚ ਲਿਖਿਆ,“ਕਲੀ ਜੋਟਾ”ਅਤੇ “ਚੱਲ ਜਿੰਦੀਏ”ਨੂੰ ਤੁਸੀ ਕਬੂਲ ਕੀਤਾ, ਇੰਨਾਂ ਪਿਆਰ ਕੇ ਵਾਰੇ ਜਾਈਏ। ਥੌਡੇ ਸਾਰਿਆਂ ਦੇ ਪਿਆਰ ਸਦਕਾ ਇਕ ਵਾਰੀ ਫੇਰ ਬਿਲਕੁਲ ਅਲੱਗ ਵਿਸ਼ਾ”ਬੂਹੇ ਬਾਰੀਆਂ”ਲੈ ਕੇ ਆ ਰਹੇ ਹਾਂ ਉਮੀਦ ਹੈ ਤੁਸੀਂ ਇਸ ਵਾਰੀ ਵੀ ਬਹੁਤ ਪਿਆਰ ਦਿਉਗੇ। ਤੁਹਾਡੇ ਹੌਸਲੇ ਨਾਲ ਹੀ ਇਹ ਫਿਲਮਾਂ ਬਣੀਆਂ ਨੇ, ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ। "September 29,2023 #teamneerubajwa #BUHEBARIYAN
ਇਸ ਫਿਲਮ ‘ਚ ਦੋਵਾਂ ਖੂਬਸੂਰਤ ਭੈਣਾਂ ਦੀ ਜੋੜੀ ਦੇ ਨਾਲ ਮੇਲ ਲੀਡ ਰੋਲ ‘ਚ ਕਿਹੜੇ ਐਕਟਰ ਨੂੰ ਲਿਆ ਗਿਆ ਹੈ ਇਸ ਬਾਰੇ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਕ ਫੀਮੇਲ ਓਰੀਐਂਟਿਡ ਫਿਲਮ ਹੋ ਸਕਦੀ ਹੈ।
ਇਸ ਤੋਂ ਇਲਾਵਾ, ਸਟਾਰ ਕਾਸਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਤੋਂ ਇਲਾਵਾ ਬੂਹੇ ਬਰੀਆਂ ਵਿੱਚ ਨਿਰਮਲ ਰਿਸ਼ੀ, ਜਤਿੰਦਰ ਕੌਰ, ਸਿਮੋਨ ਸਿੰਘ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਬਲਜਿੰਦਰ ਕੌਰ ਅਤੇ ਧਰਮਿੰਦਰ ਕੌਰ ਵੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।
ਇਸ ਫ਼ਿਲਮ ਦੇ ਰਿਲੀਜ਼ ਹੋਣ ਬਾਰੇ ਗੱਲ ਕਰੀਏ ਤਾਂ ਬੂਹੇ ਬਰੀਆਂ 29 ਸਤੰਬਰ, 2023 ਨੂੰ ਵੱਡੇ ਪਰਦੇ ‘ਤੇ ਆਉਣ ਵਾਲੀ ਹੈ। ਇਸ ਦੇ ਕ੍ਰੈਡਿਟ ਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੀ ਫ਼ਿਲਮ ਦਾ ਡਾਇਰੈਕਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ ਤੇ ਜਗਦੀਪ ਵੜਿੰਗ ਨੇ ਇਸ ਨੂੰ ਲਿਖਿਆ ਹੈ। ਇਹ ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ ਐਂਡ ਆਈ ਫਿਲਮਜ਼ ਅਤੇ ਲੀਨੀਆਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ ਹੈ।
ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ 'Coachella' ਦੇ ਸੁਰੱਖਿਆ ਸਟਾਫ ਤੋਂ ਮੰਗੀ ਮੁਆਫੀ, ਵਜ੍ਹਾ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਇਸ ਸਭ ਦੇ ਨਾਲ ਦੱਸ ਦਈਏ ਕਿ ਫਿਲਮ ਬੂਹੇ ਬਰੀਆਂ ਦਾ ਫਸਟ ਲੁੱਕ ਪੋਸਟਰ ਵੀ ਆਊਟ ਹੋ ਗਿਆ ਹੈ ਤੇ ਫੈਨਸ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੋਹਾਂ ਭੈਣਾਂ ਨੂੰ ਇੱਕਠੇ ਸਕ੍ਰੀਨ 'ਤੇ ਵੇਖਣ ਲਈ ਬੇਹੱਦ ਉਤਸ਼ਾਹਿਤ ਹਨ।