Jatt and Juliet 3: ਨੀਰੂ ਬਾਜਵਾ ਨੇ ਦਿਲਜੀਤ ਦੋਸਾਂਝ ਦੀ ਰੱਜ ਕੀਤੀ ਤਰੀਫ, ਫਿਲਮ ਦਾ ਪਹਿਲਾ ਸ਼ੈਡਿਊਲ ਪੂਰਾ ਹੋਣ 'ਤੇ ਅਦਾਕਾਰਾ ਨੇ ਸਾਂਝੀ ਕੀਤੀ ਖ਼ਾਸ ਪੋਸਟ

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੇ ਕਈ ਅਪਕਮਿੰਗ ਪ੍ਰੋਜੈਕਟਸ ਵਿੱਚ ਰੁੱਝੀ ਹੋਈ ਹੈ। ਇਨ੍ਹਾਂ ਚੋਂ ਇੱਕ ਹੈ ਫਿਲਮ 'Jatt and Juliet 3'। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਸ਼ੈਡਿਊਸ ਪੂਰਾ ਹੋ ਚੁੱਕਾ ਹੈ। ਇਸ ਪਹਿਲੇ ਸ਼ੈਡਿਊਲ ਦੇ ਪੂਰੇ ਹੋਣ 'ਤੇ ਨੀਰੂ ਬਾਜਵਾ ਨੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ।

By  Pushp Raj November 24th 2023 05:00 PM

Neeru Bajwa on Jatt and Juliet 3:  ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੇ ਕਈ ਅਪਕਮਿੰਗ ਪ੍ਰੋਜੈਕਟਸ ਵਿੱਚ ਰੁੱਝੀ ਹੋਈ ਹੈ। ਇਨ੍ਹਾਂ ਚੋਂ ਇੱਕ ਹੈ ਫਿਲਮ 'Jatt and Juliet 3'। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਸ਼ੈਡਿਊਸ ਪੂਰਾ ਹੋ ਚੁੱਕਾ ਹੈ। ਇਸ ਪਹਿਲੇ ਸ਼ੈਡਿਊਲ ਦੇ ਪੂਰੇ ਹੋਣ 'ਤੇ ਨੀਰੂ ਬਾਜਵਾ ਨੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। 

View this post on Instagram

A post shared by Neeru Bajwa (@neerubajwa)


ਇਸ ਫਿਲਮ ਵਿੱਚ ਨੀਰੂ ਬਾਜਵਾ ਦੇ ਨਾਲ ਦਿਲਜੀਤ ਦੋਸਾਂਝ ਤੇ  ਜੈਸਮੀਨ ਬਾਜਵਾ ਵੀ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ। ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਨੀਰੂ ਬਾਜਵਾ ਨੇ ਸੈੱਟ ਤੋਂ ਖਾਸ ਝਲਕ ਸਾਂਝੀ ਕੀਤੀ ਹੈ। ਜਿਸ ਨਾਲ ਅਦਾਕਾਰਾ ਵੱਲੋਂ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਗਈ ਹੈ।

 ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਖਾਸ ਪੋਸਟ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦਿਆਂ ਨੀਰੂ ਆਪਣੇ ਕੋ-ਸਟਾਰ ਅਤੇ ਫਿਲਮ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ। 

ਇਸ ਫਿਲਮ ਵਿੱਚ ਜੈਸਮੀਨ ਬਾਜਵਾ, ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਤੋਂ ਇਲਾਵਾ ਹੋਰ ਵੀ ਕਈ ਸਟਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਹੋਏ ਵਿਖਾਈ ਦੇਣਗੇ। ਜਿਸ ਨੂੰ ਵੇਖਣ ਲਈ ਫੈਨਜ਼ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

View this post on Instagram

A post shared by Neeru Bajwa (@neerubajwa)


ਦੱਸਣਯੋਗ ਹੈ ਕਿ 'ਜੱਟ ਐਂਡ ਜੂਲੀਅਟ 3' 'ਜੱਟ ਐਂਡ ਜੂਲੀਅਟ' ਫਰੈਂਚਾਈਜ਼ੀ ਦੀ ਤੀਜੀ ਫਿਲਮ ਹੈ। 'ਜੱਟ ਐਂਡ ਜੂਲੀਅਟ' 2012 'ਚ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਜਨਤਾ ਨੇ ਇਸ ਫਿਲਮ ਨੂੰ ਖੂਬ ਪਿਆਰ ਦਿੱਤਾ ਸੀ। ਇਸ ਤੋਂ ਬਾਅਦ 2018 'ਚ ਇਸ ਫਿਲਮ ਦਾ ਦੂਜਾ ਭਾਗ ਰਿਲੀਜ਼ ਹੋਇਆ ਅਤੇ ਹੁਣ 'ਜੱਟ ਐਂਡ ਜੂਲੀਅਟ 3' ਅਗਲੇ ਸਾਲ ਯਾਨਿ 28 ਜੂਨ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਇਸ ਮੂਵੀ ਦਾ ਬੇਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।


Related Post