300 ਤੋਂ ਵੱਧ ਗੀਤਾਂ ‘ਚ ਕੰਮ ਕਰਨ ਵਾਲੇ ਨਵੀ ਭੰਗੂ ਨੂੰ ਇਸ ਗੀਤ ਦੇ ਨਾਲ ਇੰਡਸਟਰੀ ‘ਚ ਮਿਲੀ ਸੀ ਪਛਾਣ, ੧੮ ਸਾਲ ਪਹਿਲਾਂ ਆਇਆ ਸੀ ਗੀਤ
ਨਵੀ ਭੰਗੂ ਪੰਜਾਬੀ ਇੰਡਸਟਰੀ ਦੇ ਅਜਿਹੇ ਮਾਡਲ ਅਤੇ ਅਦਾਕਾਰ ਹਨ ।ਜਿਨ੍ਹਾਂ ਨੇ ਹਮੇਸ਼ਾ ਹੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਤਿੰਨ ਸੌ ਤੋਂ ਜ਼ਿਆਦਾ ਗੀਤਾਂ ‘ਚ ਕੰਮ ਕੀਤਾ ਹੈ।
ਨਵੀ ਭੰਗੂ (Navi Bhangu) ਪੰਜਾਬੀ ਇੰਡਸਟਰੀ ਦੇ ਅਜਿਹੇ ਮਾਡਲ ਅਤੇ ਅਦਾਕਾਰ ਹਨ ।ਜਿਨ੍ਹਾਂ ਨੇ ਹਮੇਸ਼ਾ ਹੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਤਿੰਨ ਸੌ ਤੋਂ ਜ਼ਿਆਦਾ ਗੀਤਾਂ ‘ਚ ਕੰਮ ਕੀਤਾ ਹੈ। ਪੰਜਾਬੀ ਇੰਡਸਟਰੀ ‘ਚ ਪਛਾਣ ਬਨਾਉਣ ਤੋਂ ਬਾਅਦ ਉਹ ਟੀਵੀ ਇੰਡਸਟਰੀ ‘ਚ ਗਏ । ਜਿੱਥੇ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਅੱਜ ਕੱਲ੍ਹ ਉਹ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਬਿੱਗ ਬੌਸ ਫੇਮ ਮੁਨੱਵਰ ਫਾਰੂਕੀ ਦੀ ਦੂਜੀ ਪਤਨੀ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ, ਜਾਣੋ ਕੌਣ ਹੈ ਮੁਨੱਵਰ ਦੀ ਦੂਜੀ ਪਤਨੀ
ਨਵੀ ਭੰਗੂ ਅੱਜ ਮਨੋਰੰਜਨ ਜਗਤ ਦੇ ਮੰਨੇ ਪ੍ਰਮੰਨੇ ਸਿਤਾਰੇ ਬਣ ਚੁੱਕੇ ਹਨ। ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਇਹ ਜਗ੍ਹਾ ਇੰਝ ਹੀ ਨਹੀਂ ਮਿਲੀ । ਇਸ ਦੇ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਛਿਪੀ ਹੋਈ ਹੈ। ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਨਵੀ ਭੰਗੂ ਨੇ ਆਪਣੇ ਉਸ ਗੀਤ ਬਾਰੇ ਕਿੱਸਾ ਸਾਂਝਾ ਕੀਤਾ ਹੈ। ਜਿਸ ਗੀਤ ਨੇ ਇੰਡਸਟਰੀ ‘ਚ ਉਨ੍ਹਾਂ ਨੂੰ ਪੱਕੇ ਪੈਰੀਂ ਖੜ੍ਹਾ ਕੀਤਾ ਸੀ।
ਅਦਾਕਾਰ ਨੇ ਲਿਖਿਆ ‘ਇਹ ਉਹ ਗਾਣਾ ਜਿਸ ਨੇ ਮੇਰੇ ਪੈਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹਮੇਸ਼ਾ ਦੇ ਲਈ ਪੱਕੇ ਕਰਤੇ, ਮੈਂ ਬਹੁਤ ਲੱਕੀ ਆਂ ਕਿ ਇਹ ਲਾਈਫ ਟਾਈਮ ਸੁਪਰਹਿੱਟ ਗੀਤ ਦੇ ਵੀਡੀਓ ‘ਚ ਮੈਂ ਹਾਂ, ਔਰ ਸੱਚ ਦੱਸਾਂ ਤਾਂ ਇਹ ਗੀਤ ਸਭ ਦੇ ਲਈ ਲੱਕੀ ਸਾਬਿਤ ਹੋਇਆ । ਪੂਰੀ ਟੀਮ ਦੇ ਲਈ, ਸਭ ਹਿੱਟ ਹੋ ਗਏ।
ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੋਈ ਕਿ ਇਸ ਗਾਣੇ ਤੋਂ ਬਾਅਦ ਮੁੜ ਤੋਂ ਦੋਗਾਣਾ ਦਾ ਟਰੈਂਡ ਸ਼ੁਰੂ ਹੋ ਗਿਆ । ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਆ ਫਿਰ ਕੀ ਹੋਇਆ ।ਅਠਾਰਾਂ ਸਾਲ ਹੋ ਗਏ ਇਸ ਗਾਣੇ ਨੂੰ ਆਏ । ਹਾਲੇ ਵੀ ਵੱਜਦਾ ਡੀਜੇ ‘ਤੇ’।ਇਸ ਤੋਂ ਇਲਾਵਾ ਉਨ੍ਹਾਂ ਨੂੰ ਮਿਸ ਪੂਜਾ ‘ਤੇ ਪ੍ਰੀਤ ਬਰਾੜ ਤੇ ਕਰਮਜੀਤ ਪੁਰੀ ਨੁੰ ਟੈਗ ਕਰਦੇ ਹੋਏ ਤਾਰੀਫ ਕੀਤੀ ਹੈ।