ਕਿਸਾਨ ਅੰਦੋਲਨ ਦੌਰਾਨ ‘ਵਾਟਰ ਕੈਨਨ ਵਾਲੇ ਨਵਦੀਪ ਜਲਬੇੜਾ’ ਨੂੰ ਮਿਲੀ ਜ਼ਮਾਨਤ, ਰੇਸ਼ਮ ਸਿੰਘ ਅਨਮੋਲ ਨੇ ਨਵਦੀਪ ਦੇ ਮਾਪਿਆਂ ਨਾਲ ਵੀਡੀਓ ਕੀਤਾ ਸਾਂਝਾ
ਕਿਸਾਨ ਅੰਦੋਲਨ ਦੇ ਦੌਰਾਨ ‘ਵਾਟਰ ਕੈਨਨ’ ਨੂੰ ਬੰਦ ਕਰਨ ਕਾਰਨ ਮਸ਼ਹੂਰ ਹੋਏ ਨਵਦੀਪ ਜਲਬੇੜਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਪਿਛਲੇ ਕਈ ਮਹੀਨਿਆਂ ਤੋਂ ਨਵਦੀਪ ਜਲਬੇੜਾ ਜੇਲ੍ਹ ‘ਚ ਬੰਦ ਸੀ ।
ਕਿਸਾਨ ਅੰਦੋਲਨ ਦੇ ਦੌਰਾਨ ‘ਵਾਟਰ ਕੈਨਨ’ ਨੂੰ ਬੰਦ ਕਰਨ ਕਾਰਨ ਮਸ਼ਹੂਰ ਹੋਏ ਨਵਦੀਪ ਜਲਬੇੜਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਪਿਛਲੇ ਕਈ ਮਹੀਨਿਆਂ ਤੋਂ ਨਵਦੀਪ ਜਲਬੇੜਾ ਜੇਲ੍ਹ ‘ਚ ਬੰਦ ਸੀ । ਨਵਦੀਪ ਨੂੰ ਬੀਤੇ ਮਾਰਚ ਮਹੀਨੇ ‘ਚ ਗ੍ਰਿਫਤਾਰ ਕੀਤਾ ਗਿਆ ਸੀ । ਨਵਦੀਪ ਦੀ ਰਿਹਾਈ ਦੇ ਲਈ ਅੱਜ ਯਾਨੀ ਕਿ ਸਤਾਰਾਂ ਜੁਲਾਈ ਨੂੰ ਅੰਬਾਲਾ ‘ਚ ਐੱਸ ਪੀ ਦਫਤਰ ਦੇ ਘਿਰਾਅ ਕਰਨ ਦਾ ਐਲਾਨ ਕੀਤਾ ਗਿਆ ਸੀ ।
ਹੋਰ ਪੜ੍ਹੋ : ਬੇਟੇ ਦੇ ਨਾਲ ਏਅਰਪੋਰਟ ‘ਤੇ ਸਪਾਟ ਹੋਈ ਨਤਾਸ਼ਾ, ਹਾਰਦਿਕ ਪੰਡਿਆ ਨਾਲ ਤਲਾਕ ਦੀਆਂ ਖ਼ਬਰਾਂ ਹੋਈਆਂ ਤੇਜ਼
ਪਰ ਇਸ ਤੋਂ ਪਹਿਲਾਂ ਹੀ ਨਵਦੀਪ ਜਲਬੇੜਾ ਨੂੰ ਜ਼ਮਾਨਤ ਮਿਲ ਗਈ । ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਨਵਦੀਪ ਜਲਬੇੜਾ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਸੀ। ਬੀਤੇ ਦਿਨ ਵੀ ਰੇਸ਼ਮ ਸਿੰਘ ਅਨਮੋਲ ਨੇ ਨਵਦੀਪ ਦੇ ਮਾਪਿਆਂ ਦੇ ਨਾਲ ਵੀਡੀਓ ਸਾਂਝੀ ਕੀਤੀ ਸੀ।ਜਿਸ ‘ਚ ਉਹ ਮਾਪਿਆਂ ਦੇ ਨਾਲ ਇੰਟਰੋਡਿਊਸ ਕਰਵਾਉਂਦਾ ਹੋਇਆ ਨਜ਼ਰ ਆਇਆ ਸੀ।
ਨਵਦੀਪ ਜਲਬੇੜਾ ਨੇ ਵਾਟਰ ਕੈਨਨ ਕੀਤਾ ਸੀ ਬੰਦ
ਦੱਸ ਦਈਏ ਕਿ ਨਵਦੀਪ ਜਲਬੇੜਾ ਕਿਸਾਨ ਅੰਦੋਲਨ ਦੇ ਦੌਰਾਨ ਉਸ ਵੇਲੇ ਚਰਚਾ ‘ਚ ਆਇਆ ਸੀ, ਜਦੋਂ ਉਸ ਨੇ ਪੰਜਾਬ ਤੋਂ ਦਿੱਲੀ ਜਾ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾਰਾਂ ਕਰ ਰਹੇ ਵਾਟਰ ਕੈਨਨ ਨੂੰ ਬੰਦ ਕਰ ਦਿੱਤਾ ਸੀ ਅਤੇ ਪ੍ਰਸ਼ਾਸਨ ਦੇ ਵੱਲੋਂ ਲਾਏ ਬੈਰੀਕੇਟਸ ਨੂੰ ਤੋੜਦੇ ਹੋਏ ਟ੍ਰੈਕਟਰਾਂ ਨੂੰ ਅੱਗੇ ਪਹੁੰਚਾਇਆ ਸੀ।