ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਮਸ਼ਹੂਰ ਅਦਾਕਾਰ ਕੰਵਲਜੀਤ ਸਿੰਘ ਦੇ ਘਰ ‘ਚ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਜਾਨ

ਅਦਾਕਾਰ ਕੰਵਲਜੀਤ ਸਿੰਘ ਦੇ ਮੁੰਬਈ ਸਥਿਤ ਘਰ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਖੁਦ ਅਦਾਕਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ।

By  Shaminder May 16th 2024 03:00 PM -- Updated: May 16th 2024 03:24 PM

ਪੰਜਾਬੀ ਇੰਡਸਟਰੀ, ਬਾਲੀਵੁੱਡ ਅਤੇ ਮਸ਼ਹੂਰ ਸੀਰੀਅਲ ਬੁਨਿਆਦ ਦੇ ਨਾਲ ਦੁਨੀਆ ਭਰ ‘ਚ ਪਛਾਣ ਬਨਾਉਣ ਵਾਲੇ ਅਦਾਕਾਰ ਕੰਵਲਜੀਤ ਸਿੰਘ (Kanwaljit Singh) ਦੇ ਮੁੰਬਈ ਸਥਿਤ ਘਰ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਖੁਦ ਅਦਾਕਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰ ਨੇ ਆਪਣੇ ਘਰ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਕਿ ‘ਬਸ ਇਹੀ ਕਹਿਣ ਲਈ ਅਸੀਂ ਸਾਰੇ ਸੁਰੱਖਿਅਤ ਹਾਂ। ਅਸੀਂ ਮਾਂ ਦੇ ਨਾਲ ਲੋਨਾਵਾਲਾ ਚਲੇ ਗਏ । ਇਹ ਬਹੁਤ ਹੀ ਮੰਦਭਾਗਾ ਸੀ। ਰੱਬ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਲਿਫਟਾਂ ਵੱਡੇ ਪੱਧਰ ‘ਤੇ ਖਰਾਬ ਹਨ ਅਤੇ ਆਡਿਟ ਹੋਣ ਤੱਕ ਬਿਜਲੀ ਨਹੀਂ ਹੈ’। 

 ਹੋਰ ਪੜ੍ਹੋ : ਗਾਇਕ ਹਾਰਡੀ ਸੰਧੂ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਮਾਨਸੀ ਸ਼ਰਮਾ ਨੇ ਦਿੱਤੀ ਵਧਾਈ

ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਕੰਵਲਜੀਤ ਸਿੰਘ 

ਕੰਵਲਜੀਤ ਸਿੰਘ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਜਿਸ ‘ਚ ਹਰਭਜਨ ਮਾਨ ਦੇ ਨਾਲ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’, ‘ਦਿਲ ਆਪਣਾ ਪੰਜਾਬੀ’, ਮਿੱਟੀ ਵਾਜਾਂ ਮਾਰਦੀ’, ‘ਕਪਤਾਨ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।


ਇਸ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਲੜੀਵਾਰ ਬੁਨਿਆਦ ‘ਚ ਵੀ ਆਪਣੇ ਕਿਰਦਾਰ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ ।

View this post on Instagram

A post shared by Kanwaljit Singh (@kanwaljit19)


ਕੰਵਲਜੀਤ ਸਿੰਘ ਨੇ ਮਹਿਜ਼ ਸਤਾਰਾਂ ਸਾਲ ਦੀ ਉਮਰ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਜੀਵਨ ਏਕ ਸੰਘਰਸ਼, ਕੁਝ ਮੀਠਾ ਹੋ ਜਾਏ, ਏਕ ਮਿਸਾਲ, ਰਾਜੀ ਔਰ ਸਰਦਾਰ ਕਾ ਗ੍ਰੈਂਡਸੰਨ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ । 





Related Post