ਇਟਲੀ ‘ਚ ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ, ਵੇਖੋ ਵੀਡੀਓ

ਜਗਤ ਗੁਰੁ ਗੁਰੁ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਇਟਲੀ ਦੇ ਤੈਰਾਚੀਨਾ ਸ਼ਹਿਰ ‘ਚ ਕੀਤਾ ਗਿਆ । ਇਸ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਿਰਕਤ ਕੀਤੀ ।

By  Shaminder October 11th 2023 01:56 PM -- Updated: October 11th 2023 01:59 PM

ਜਗਤ ਗੁਰੁ, ਗੁਰੁ ਨਾਨਕ ਦੇਵ ਜੀ (Guru Nanak Dev Ji )ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਇਟਲੀ ਦੇ ਤੈਰਾਚੀਨਾ ਸ਼ਹਿਰ ‘ਚ ਕੀਤਾ ਗਿਆ । ਇਸ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਿਰਕਤ ਕੀਤੀ ।ਪੀਟੀਸੀ ਪੰਜਾਬੀ ਦੀ ਟੀਮ ਦੇ ਵੱਲੋਂ ਇਸ ਨਗਰ ਕੀਰਤਨ ਦੀਆਂ ਝਲਕੀਆਂ ਆਪਣੇ ਕੈਮਰੇ ‘ਚ ਕੈਦ ਕੀਤੀਆਂ ਗਈਆਂ ਹਨ । ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਦੇ ਵੱਲੋਂ ਕੀਤੀ ਗਈ ਸੀ ।

 ਹੋਰ ਪੜ੍ਹੋ :  ਹਰੀਸ਼ ਵਰਮਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਰੀਸ਼ ਬਣੇ ਪੰਜਾਬੀ ਇੰਡਸਟਰੀ ਦੇ ਸਟਾਰ

ਨਗਰ ਕੀਰਤਨ ਦੀ ਆਰੰਭਤਾ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੈਰਾਚੀਨਾ ਸ਼ਹਿਰ ਦੇ ਪਿਆਸਾ ਮਰਕਾਤੋ ਕਾਪੈਰਤੋ ਤੋਂ ਕੀਤੀ ਗਈ ਸੀ । ਇਸ ਮੌਕੇ ਸ਼ਹਿਰ ‘ਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ । ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚੀਆਂ ਸਨ । ਇਸ ਮੌਕੇ ਰਾਗੀ ਸਿੰਘਾਂ ਨੇ ਜਿੱਥੇ ਸ਼ਬਦ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ   ਸਿੱਖ ਇਤਿਹਾਸ ‘ਤੇ ਵੀ ਚਾਨਣਾ ਪਾਇਆ । 


ਸ਼ਹਿਰ ਦੇ ਵਾਇਸ ਮੇਅਰ ਨੇ ਵੀ ਕੀਤੀ ਨਗਰ ਕੀਰਤਨ ‘ਚ ਸ਼ਿਰਕਤ 

ਸ਼ਹਿਰ ਦੇ ਵਾਇਸ ਮੇਅਰ ਕਲੌਦੀਓ ਫਾਲੀਚੇ ਨੇ ਵੀ ਮਰਿਆਦਾ ਅਨੁਸਾਰ ਨੰਗੇ ਪੈਰੀਂ ਨਗਰ ਕੀਰਤਨ ‘ਚ ਭਾਗ ਲਿਆ । ਇਸ ਮੌਕੇ ‘ਤੇ ਨਿਹੰਗ ਸਿੰਘਾਂ  ਨੇ ਗਤਕੇ ਦੇ ਜੌਹਰ ਵੀ ਦਿਖਾਏ ।


ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ‘ਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਆਈਆਂ ਸੰਗਤਾਂ ਦੇ ਗੁਰੁ ਦਾ ਲੰਗਰ ਅਤੁੱਟ ਵਰਤਾਇਆ ਗਿਆ । 


 





Related Post