Mr. Capone E ਨੇ ਸਿੱਧੂ ਮੂਸੇਵਾਲਾ ਨਾਲ ਆਪਣਾ ਕੋਲੈਬ ਗੀਤ 'Bloodlust' ਕੀਤਾ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 2 ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਸਿੱਧੂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਮਸ਼ਹੂਰ ਰੈਪਰ Mr. Capone E ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Bloodlust' ਰਿਲੀਜ਼ ਹੋ ਗਿਆ ਹੈ।

By  Pushp Raj June 5th 2024 04:11 PM

Mr. Capone E and Sidhu Moosewala Song 'Bloodlust': ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 2 ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਸਿੱਧੂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਮਸ਼ਹੂਰ ਰੈਪਰ Mr. Capone E ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Bloodlust' ਰਿਲੀਜ਼ ਹੋ ਗਿਆ ਹੈ।  

ਦੱਸ ਦਈਏ ਕਿ ਹਾਲ ਹੀ ਵਿੱਚ  ਮਸ਼ਹੂਰ ਰੈਪਰ  Mr. Capone E ਨੇ ਸਿੱਧੂ ਮੂਸੇਵਾਲਾ ਦੇ ਨਾਲ ਆਪਣਾ ਗੀਤ 'Bloodlust' ਰਿਲੀਜ਼ ਕੀਤਾ ਹੈ। ਇਸ ਗੀਤ ਦੀ ਵੀਡੀਓ ਵੀ ਰਿਲੀਜ਼ ਹੋ ਚੁੱਕੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਮੁੜ ਇੱਕ ਵਾਰ ਫਿਰ ਤੋਂ ਨਜ਼ਰ ਆਏ।  Mr. Capone E ਨੇ ਆਪਣੇ ਇਸ ਗੀਤ ਰਾਹੀਂ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ  ਹੋਏ ਯਾਦ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਉਸ ਨੇ ਆਪਣੇ ਇਸ ਗੀਤ ਦੀ ਸ਼ੂਟਿੰਗ ਲਾਸ ਏਂਜਲ ਵਿਖੇ ਕੀਤੀ ਸੀ। 

View this post on Instagram

A post shared by Mr. Capone-E “KING CAPONE”👑 (@mrcaponee)


ਹਾਲ ਹੀ ਵਿੱਚ Mr. Capone E ਨੇ ਆਪਣੇ ਗੀਤ ਦੀ ਵੀਡੀਓ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਦੀ ਵੀਡੀਓ ਦੇ ਵਿੱਚ ਰੈਪਰ Mr. Capone E ਨਾਲ ਸਿੱਧੂ ਮੂਸੇਵਾਲਾ ਵੀ ਨਜ਼ਰ ਆਏ। ਫੈਨਜ਼ ਮੁੜ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਨੂੰ ਵੇਖ ਕੇ ਕਾਫੀ ਖੁਸ਼ ਨਜ਼ਰ ਆਏ ਤੇ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।

 ਸਿੱਧੂ ਮੂਸੇਵਾਲਾ  ਦੇ ਮਿਊਜ਼ਕਲ ਸਫਰ ਬਾਰੇ ਗੱਲ ਕਰੀਏ ਤਾਂ ਗਾਇਕ ਦੇ ਲਗਭਗ ਸਾਰੇ ਹੀ ਗੀਤ ਸੁਪਰਹਿੱਟ ਰਹੇ ਹਨ। ਸਿੱਧੂ ਦੇ ਜਿਉਂਦੇ ਜੀ ਤੇ ਉਨ੍ਹਾਂ ਦੇ ਦਿਹਾਂਤ ਮਗਰੋਂ ਵੀ ਗਾਇਕ ਦੇ ਗੀਤ ਲਗਾਤਾਰ ਟ੍ਰੈਡਿੰਗ ਦੇ ਵਿੱਚ ਰਹਿੰਦੇ ਹਨ। 


 ਹੋਰ ਪੜ੍ਹੋ : ਫਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਨਵਾਂ ਗੀਤ 'ਜਾਟਣੀ' ਹੋਇਆ ਰਿਲੀਜ਼, ਸੋਨਮ ਬਾਜਵਾ ਨੇ ਹਰਿਆਣਵੀ ਡਾਂਸ ਨਾਲ ਜਿੱਤਿਆ ਫੈਨਜ਼ ਦਾ ਦਿਲ


ਦੱਸਣਯੋਗ ਹੈ ਕਿ 29 ਮਈ ਸਾਲ 2022 ਵਿੱਚ ਸਿੱਧੂ ਮੂਸੇਵਾਲਾ ਦਾ ਕਤਲ  ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਗਾਇਕ ਦੇ ਮਾਤਾ-ਪਿਤਾ ਲਗਾਤਾਰ ਪੁੱਤਰ ਲਈ ਇਨਸਾਫ ਲਈ ਸੰਘਰਸ਼ ਕਰ ਰਹੇ ਹਨ ਤੇ ਗਾਇਕ ਦੇ ਫੈਨਜ਼ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। 


Related Post