ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋਈ ਮਾਤਾ ਚਰਨ ਕੌਰ, ਭਾਵੁਕ ਪੋਸਟ ਕੀਤੀ ਸਾਂਝੀ
‘ਖਾਣਾ ਪੀਣਾ ਭੁੱਲ ਜਾਂਦੀਆਂ, ਪੁੱਤ ਮਰੇ ਨਾ ਭੁੱਲਦੀਆਂ ਮਾਂਵਾਂ’ ਜੀ ਹਾਂ ਪੰਜਾਬੀ ਗਾਣੇ ਦੇ ਬੋਲ ਉਨ੍ਹਾਂ ਮਾਂਵਾਂ ‘ਤੇ ਬਿਲਕੁਲ ਠੀਕ ਢੁੱਕਦੇ ਹਨ । ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦੋ ਸਾਲ ਬੀਤ ਗਏ ਹਨ । ਪਰ ਗਾਇਕ ਦੇ ਮਾਪੇ ਅੱਜ ਵੀ ਉਸ ਨੂੰ ਨਿਆਂ ਦੀ ਉਡੀਕ ‘ਚ ਹਨ ।
ਮਾਤਾ ਚਰਨ ਕੌਰ (Charan kaur) ਅਕਸਰ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਹੁਣ ਉਸ ਨੇ ਪੁੱਤਰ ਨੂੰ ਨਿਆਂ ਦਿਵਾਉਣ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਮਾਤਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਮਾਤਾ ਚਰਨ ਕੌਰ ਨੇ ਲਿਖਿਆ ‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ਮੈਂ ਅਕਾਲ ਪੁਰਖ ਦੇ ਬਿਆਨੇ ਰਜ਼ਾ ‘ਚ ਰਹਿਣ ਦੀ ਬਹੁਤ ਕੋਸ਼ਿਸ਼ ਕਰਦੀ ਹਾਂ ।ਪਰ ਪੁੱਤ ਮੈਂ ਹਾਰ ਜਾਂਦੀ ਹਾਂ। ਕਿਉਂਕਿ ਪੁੱਤਰ ਮੈਂ ਤੇਰੀ ਆਹਟ ਨੂੰ ਤੇਰੇ ਅੰਦਰ ਨੂੰ ਪਛਾਣਦੀ ਸੀ। ਮੈਂ ਜਾਣਦੀ ਹਾਂ ਪੁੱਤ ਕਿ ਇਹ ਇਹ ਅਣਮੰਗੀ ਮੌਤ ਤੈਨੂੰ ਬੇਕਸੂਰ ਨੂੰ ਮਿਲੀ ।
ਹੋਰ ਪੜ੍ਹੋ : ਨੇਹਾ ਧੂਪੀਆ ਨੇ ਪਤੀ ਅੰਗਦ ਬੇਦੀ ਦੇ ਨਾਲ ਪੰਜਾਬੀ ਗੀਤ ‘ਤੇ ਕੀਤਾ ਰੋਮਾਂਟਿਕ ਡਾਂਸ, ਵੇਖੋ ਵੀਡੀਓ
ਮੈਂ ਹਕੂਮਤੀ ਅਦਾਲਤਾਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਮੇਰੇ ਪੁੱਤ ਨੂੰ ਗਿਆਂ ਨੂੰ ਦੋ ਸਾਲ ਹੋ ਚੱਲੇ ਆ ਤੇ ਉਸ ਨੂੰ ਹੈ ਤੋਂ ਸੀ ਬਨਾਉਣ ਵਾਲੇ ਚਿਹਰੇ ਜੱਗ ਜ਼ਾਹਿਰ ਕਦੋਂ ਹੋਣਗੇ’। ਸਿੱਧੂ ਮੂਸੇਵਾਲਾ ਦੀ ਮਾਂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ । ਹਰ ਕੋਈ ਮਾਂ ਨੂੰ ਦਿਲਾਸਾ ਦੇ ਰਿਹਾ ਹੈ ।