ਪੰਜਾਬੀ ‘ਚ ਗਾਏ ਗਏ ਉਹ ਗੀਤ ਜੋ ਅੱਜ ਵੀ ਹਨ ਸਰੋਤਿਆਂ ਦੀ ਪਹਿਲੀ ਪਸੰਦ

ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਗੀਤ ਆਏ ਹਨ । ਜੋ ਬੇਸ਼ੱਕ ਪੁਰਾਣੇ ਹੋ ਚੁੱਕੇ ਹਨ, ਪਰ ਅੱਜ ਵੀ ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਅਸੀਂ ਤੁਹਾਨੂੰ ਅਜਿਹੇ ਹੀ ਕੁਝ ਗੀਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ।

By  Shaminder September 21st 2023 04:40 PM

ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਗੀਤ (Songs) ਆਏ ਹਨ । ਜੋ ਬੇਸ਼ੱਕ ਪੁਰਾਣੇ ਹੋ ਚੁੱਕੇ ਹਨ, ਪਰ ਅੱਜ ਵੀ ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਅਸੀਂ ਤੁਹਾਨੂੰ ਅਜਿਹੇ ਹੀ ਕੁਝ ਗੀਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੀਤ ‘ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ’ ਇਹ ਗੀਤ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਚੋਂ ਲਿਆ ਗਿਆ ਹੈ । ਇਸ ਗੀਤ ਨੂੰ ਪ੍ਰੀਤੀ ਸੱਪਰੂ ਉੱਤੇ ਫ਼ਿਲਮਾਇਆ ਗਿਆ ਸੀ । 

ਹੋਰ ਪੜ੍ਹੋ :  ਗਾਇਕ ਸ਼ੁਭ ਦੇ ਹੱਕ ‘ਚ ਨਿੱਤਰੇ ਗਾਇਕ ਗੈਰੀ ਸੰਧੂ, ਕਿਹਾ ‘ਆਪਾਂ ਛੋਟਾ ਜਿਹਾ ਪਰਿਵਾਰ ਹਾਂ, ਸਾਨੂੰ ਇੱਕ ਦੂਜੇ ਦੇ ਲਈ ਖੜੇ ਹੋਣਾ ਚਾਹੀਦਾ ਹੈ’

ਗੀਤ ‘ਰੇਲ ਗੱਡੀ’ ਨੂੰ ਵੀ ਮਿਲਿਆ ਹੁੰਗਾਰਾ

ਗੀਤ ‘ਰੇਲ ਗੱਡੀ’ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਹ ਗੀਤ ਕਾਫੀ ਪੁਰਾਣਾ ਹੈ, ਬੇਸ਼ੱਕ ਕਈ ਸਾਲਾਂ ਪਹਿਲਾਂ ਮੰਗਲ ਸਿੰਘ ਦੀ ਆਵਾਜ਼ ‘ਚ ਇਹ ਗੀਤ ਆਇਆ ਸੀ । ਪਰ ਇਹ ਗੀਤ ਅੱਜ ਵੀ ਡੀਜੇ ‘ਤੇ ਵੱਜਦਾ ਸੁਣਾਈ ਦਿੰਦਾ ਹੈ । ਇਸ ਗੀਤ ਨੂੰ ਵਰਿੰਦਰ ਤੇ ਪ੍ਰੀਤੀ ਸੱਪਰੂ ‘ਤੇ ਫ਼ਿਲਮਾਇਆ ਗਿਆ ਸੀ । 



‘ਦੱਸ ਮੇਰਿਆ ਦਿਲਬਰਾ ਵੇ’ ਗੀਤ ਵੀ ਹੈ ਸਰੋਤਿਆਂ ਦੀ ਪਹਿਲੀ ਪਸੰਦ 

ਆਸ਼ਾ ਭਂੌਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ ‘ਚ ਗਾਇਆ ਗਿਆ ਗੀਤ ‘ਦੱਸ ਮੇਰਿਆ ਦਿਲਬਰਾ ਵੇ’ ਵੀ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਅੱਜ ਵੀ ਗੀਤ ਓਨਾਂ ਹੀ ਜ਼ਿਆਦਾ ਮਕਬੂਲ ਹੈ । 


‘ਕਾਲਾ ਚਸ਼ਮਾ’ ਅਮਰ ਅਰਸ਼ੀ ਦਾ ਗੀਤ ਹੈ ਸੁਪਰ ਹਿੱਟ 

ਅਮਰ ਅਰਸ਼ੀ ਦੇ ਵੱਲੋਂ ਬਹੁਤ ਸਾਲ ਪਹਿਲਾਂ ਗੀਤ ‘ਕਾਲਾ ਚਸ਼ਮਾ’ ਗਾਇਆ ਗਿਆ ਸੀ । ਇਸ ਤੋਂ ਬਾਅਦ ਇਹ ਗੀਤ ਹਾਲ ਹੀ ‘ਚ ਬਾਲੀਵੁੱਡ ਦੀ ਫ਼ਿਲਮ ‘ਚ ਵੀ ਗਾਇਆ ਗਿਆ ਸੀ । ਜੋ ਕਿ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ । 


 


Related Post