ਮਿਸ ਪੂਜਾ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਆਈ, ਵੇਖੋ ਮਾਂ ਪੁੱਤਰ ਦਾ ਕਿਊਟ ਵੀਡੀਓ

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।

By  Shaminder September 15th 2023 06:00 PM

ਮਿਸ ਪੂਜਾ (Miss Pooja)ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਹੈ । ਉਹ ਆਪਣੇ ਪ੍ਰੋਫੈਸ਼ਨਲ ਅਸਨਾਈਨਮੈਂਟ ਅਤੇ ਨਿੱਜੀ ਜ਼ਿੰਦਗੀ ਦੇ ਬਾਰੇ ਅਕਸਰ ਗੱਲਾਂ ਫੈਨਸ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪਣੇ ਬੇਟੇ ਦੇ ਨਾਲ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਨਹੀਂ ਸੀ ਜਾਣਦਾ ਕਿ ਮਿਸ ਪੂਜਾ ਵਿਆਹੇ ਹੋਏ ਹਨ ਕਿ ਨਹੀਂ। 

ਹੋਰ ਪੜ੍ਹੋ :  ਅਦਾਕਾਰ ਮਲਕੀਤ ਰੌਣੀ ਨੇ ਜਰਮਨੀ ਦੇ ਇੱਕ ਪਿੰਡ ਦਾ ਵੀਡੀਓ ਕੀਤਾ ਸਾਂਝਾ, ਖੇਤਾਂ ‘ਚ ਵੇਖੋ ਕਿਸਾਨ ਕਿਸ ਤਰ੍ਹਾਂ ਵੇਚਦੇ ਨੇ ਆਪਣੀ ਫਸਲ

ਮਿਸ ਪੂਜਾ ਨੇ ਪੁੱਤਰ ਦੇ ਨਾਲ ਸਾਂਝਾ ਕੀਤਾ ਵੀਡੀਓ 

ਹੁਣ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।


ਇਸ ਵੀਡੀਓ ਨੂੰ ਸਾਂਝਾ ਕਰਦੀ ਹੋਏ ਗਾਇਕਾ ਨੇ ਲਿਖਿਆ ‘ਮੈਂ ਤਾਂ ਇਸ ਨੂੰ ਫਾਲੋ ਕਰਦੀ ਹਾਂ, ਤੁਸੀਂ ਕਿਸ ਨੂੰ ਫਾਲੋ ਕਰਦੇ ਹੋ’। ਦਰਅਸਲ ਮਿਸ ਪੂਜਾ ਦਾ ਗੀਤ ‘ਫਾਲੋ ਕਰਦਾ’ ਸਤਾਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਜਿਸ ਨੂੰ ਲੈ ਕੇ ਉਹ ਇਸ ਗੀਤ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । 


ਮਿਸ ਪੂਜਾ ਦੇ ਹਿੱਟ ਗੀਤ 

ਮਿਸ ਪੂਜਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਨੂੰ ਪਛਾਣ ਮਿਲੀ ਗੀਤ ‘ਝੋਨਾ ਲਾਉਣਾ ਹੀ ਛੱਡ ਦੇਣਾ’ ।ਇਸ ਗੀਤ ਦੇ ਨਾਲ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੀ ਪਛਾਣ ਬਣੀ ਸੀ । ਇਸ ਤੋਂ ਇਲਾਵਾ ਪੈਟਰੋਲ, ਫੋਰਡ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by Miss Pooja (@misspooja)





Related Post