ਭਾਨਾ ਸਿੱਧੂ ਦੇ ਹੱਕ ‘ਚ ਨਿੱਤਰੇ ਲੱਖਾਂ ਲੋਕ, ਨੇਤਰਹੀਣ ਬੱਚੇ ਵੀ ਸਪੋਟ ਲਈ ਭਾਨੇ ਦੇ ਪਿੰਡ ਪੁੱਜੇ
ਭਾਨਾ ਸਿੱਧੂ (Bhana Sidhu)ਜਿਸ ਨੇ ਲੋਕਾਂ ਦੀ ਭਲਾਈ ਕੀਤੀ ਅੱਜ ਉਸ ਦੇ ਹੱਕ ‘ਚ ਲੱਖਾਂ ਲੋਕ ਜੁਟੇ ਹਨ । ਭਾਨਾ ਸਿੱਧੂ ਨਾ ਸਿਰਫ਼ ਏਜੰਟਾਂ ਦੀ ਮਨਮਾਨੀ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਦਾ ਹੈ, ਬਲਕਿ ਸਮਾਜ ਦੀ ਭਲਾਈ ਦੇ ਹੋਰ ਕਾਰਜ ਵੀ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਨੇਤਰਹੀਣ ਬੱਚੇ ਵੀ ਭਾਨੇ ਸਿੱਧੂ ਦੀ ਸਪੋਟ ‘ਚ ਅੱਗੇ ਆਏ ਹਨ ।ਇਹ ਛੇ ਬੱਚੇ ਭਾਨੇ ਸਿੱਧੂ ਦੇ ਹੱਕ ‘ਚ ਅੱਗੇ ਆਏ ਹਨ ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਮਾਪਿਆਂ ਨੇ ਰੱਖਿਆ ਗਾਇਕਾ ਦਾ ਨਾਮ ਨੰਦ ਲਾਲ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਮਿੰਟੂ ਮਾਨ ਉਰਫ ਭਾਨਾ ਭਗੌੜਾ ਵੀ ਭਾਨੇ ਸਿੱਧੂ ਦੇ ਹੱਕ ‘ਚ ਨਿੱਤਰੇ । ਉਨ੍ਹਾਂ ਨੇ ਪਿੰਡ ਕੋਟਦੂਨਾ ‘ਚ ਲੋਕਾਂ ਦੇ ਇੱਕਠ ਨੂੰ ਸੰਬੋਧਨ ਕੀਤਾ ਅਤੇ ਭਾਨੇ ਸਿੱਧੂ, ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਹੱਕ ‘ਚ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ।ਦੱਸ ਦਈਏ ਕਿ ਭਾਨੇ ਸਿੱਧੂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਨੇ ਸਿੱਧੂ ਦੇ ਖਿਲਾਫ ਝੂਠੇ ਮਾਮਲੇ ਬਣਾ ਕੇ ਉਸ ਨੂੰ ਫਸਾਇਆ ਜਾ ਰਿਹਾ ਹੈ।
ਭਾਨਾ ਸਿੱਧੂ ਲੋਕਾਂ ਦੇ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹੈ । ਕਿਉਂਕਿ ਉਹ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ‘ਚ ਖੜਿਆ ਹੁੰਦਾ ਹੈ ।ਕਿਸੇ ਗਰੀਬ ਦਾ ਹੱਕ ਖੋਹਿਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਸ਼ਖਸ ਕੋਲ ਪਹੁੰਚ ਜਾਂਦਾ ਹੈ। ਭਾਨਾ ਸਿੱਧੂ ਅਜਿਹੇ ਲੋਕਾਂ ਦੇ ਲਈ ਖੜਦਾ ਹੈ ਜਿਨ੍ਹਾਂ ਦੇ ਪੈਸੇ ਕਿਸੇ ਨੇ ਦੱਬੇ ਹੋਣ । ਬੀਤੇ ਦਿਨੀਂ ਵੀ ਇੱਕ ਮਾਤਾ ਦੇ ਲੱਖਾਂ ਰੁਪਏ ਇਸ ਸ਼ਖਸ ਦੇ ਵੱਲੋਂ ਵਾਪਸ ਕਰਵਾਏ ਗਏ। ਜਿਸ ਤੋਂ ਬਾਅਦ ਉਸ ਮਾਤਾ ਨੇ ਭਾਨੇ ਸਿੱਧੂ ਨੂੰ ਆਪਣਾ ਪੁੱਤਰ ਬਣਾ ਲਿਆ ਹੈ। ਭਾਨੇ ਸਿੱਧੂ ਦੇ ਵੱਲੋਂ ਏਜੰਟਾਂ ਦੇ ਵੱਲੋਂ ਠੱਗੇ ਲੱਖਾਂ ਰੁਪਏ ਹੁਣ ਤੱਕ ਵਾਪਸ ਕਰਵਾ ਚੁੱਕਿਆ ਹੈ।
ਭਾਨਾ ਸਿੱਧੂ ਨੇ ਸਰਕਾਰਾਂ ਨਾਲ ਵੀ ਮੱਥਾ ਲਾ ਚੁੱਕਿਆ ਹੈ ਅਤੇ ਕਈ ਵਾਰ ਇਸੇ ਕਰਕੇ ਜੇਲ੍ਹ ‘ਚ ਵੀ ਜਾ ਚੁੱਕਿਆ ਹੈ। ਭਾਨਾ ਸਿੱਧੂ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਭੈਣਾਂ ਦੇ ਵਿਆਹ ਹੋ ਚੁੱਕੇ ਹਨ । ਇੱਕ ਇੰਟਰਵਿਊ ‘ਚ ਉਸ ਨੇ ਦੱਸਿਆ ਸੀ ਕਿ ਉਹ ਵਿਆਹ ਨਹੀਂ ਕਰਵਾ ਰਿਹਾ । ਹਾਲਾਂਕਿ ਇੱਕ ਦੋ ਰਿਸ਼ਤੇ ਆਏ ਸਨ, ਪਰ ਉਹ ਲੋਕਾਂ ਦੇ ਨਾਲ ਝਗੜੇ ਅਤੇ ਮੇਰੇ ਵਿਵਾਦਾਂ ਨੂੰ ਵੇਖ ਕੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਗਏ ।