ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਨਾਂਅ ਨਾਲ ਮਸ਼ਹੂਰ ਹੋਈ ਮੀਨੂ ਸਰਾਂ ਨੇ ਖਰੀਦੀ ਨਵੀਂ ਬਾਈਕ, ਖੁਸ਼ੀ ਕੀਤੀ ਸਾਂਝੀ
ਮੀਨੂ ਸਰਾਂ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।ਜੀ ਹਾਂ ਮੀਨੂ ਸਰਾਂ ਤੇ ਉਸ ਦੇ ਪਤੀ ਨੇ ਨਵੀਂ ਬਾਈਕ ਖਰੀਦੀ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਮੀਨੂ ਸਰਾਂ (Meenu Saran) ਉਰਫ ਗਾਈਸ ਵੀਰੇ ਨਾਂਅ ਦੇ ਨਾਲ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਈ ਮੀਨੂ ਸਰਾਂ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।ਜੀ ਹਾਂ ਮੀਨੂ ਸਰਾਂ ਤੇ ਉਸ ਦੇ ਪਤੀ ਨੇ ਨਵੀਂ ਬਾਈਕ ਖਰੀਦੀ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੀਨੂ ਬਾਈਕ ਸ਼ੋਅ ਰੂਮ ‘ਚ ਨਜ਼ਰ ਆ ਰਹੀ ਹੈ ਅਤੇ ਇਸ ਜੋੜੀ ਨੇ ਨਵਾਂ ਹੀਰੋ ਹੋਂਡਾ ਮੋਟਰ ਸਾਈਕਲ ਖਰੀਦਿਆ ਹੈ। ਸੋਸ਼ਲ ਮੀਡੀਆ ‘ਤੇ ਮੀਨੂ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਨਾਂਅ ਨਾਲ ਮਸ਼ਹੂਰ
ਦੱਸ ਦਈਏ ਕਿ ਮੀਨੂ ਸਰਾਂ ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ। ਲੋਕ ਉਸ ਦੇ ਭੋਲੇ ਭਾਲੇ ਅੰਦਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ । ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ। ਮੀਨੂ ਸਰਾਂ ਨੂੰ ਜ਼ਿੰਦਗੀ ‘ਚ ਬਹੁਤ ਦੁੱਖ ਝੱਲਣੇ ਪਏ ਹਨ ਅਤੇ ਪਹਿਲਾਂ ਉਸ ਦਾ ਵਿਆਹ ਮਾਪਿਆਂ ਨੇ ਕੀਤਾ ਤਾਂ ਜਿਸ ਵੇਲੇ ਉਹ ਪ੍ਰੈਗਨੇਂਟ ਸੀ ਤਾਂ ਸਹੁਰਿਆਂ ਨੇ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਉਹ ਉਸ ਦਾ ਖਰਚਾ ਨਹੀਂ ਚੁੱਕ ਸਕਦੇ।
ਜਿਸ ਤੋਂ ਬਾਅਦ ਜਦੋੋਂ ਦੂਜੇ ਸ਼ਖਸ ਦੇ ਨਾਲ ਉਸ ਦਾ ਰਿਸ਼ਤਾ ਤੈਅ ਹੋਇਆ ਤਾਂ ਉੱਥੇ ਵੀ ਵਿਚੋਲੇ ਨੇ ਝੂਠ ਬੋਲ ਕੇ ਰਿਸ਼ਤਾ ਤੈਅ ਕਰਵਾ ਦਿੱਤਾ ਸੀ। ਜਿਸ ਤੋਂ ਬਾਅਦ ਮੀਨੂ ਸਰਾਂ ਨੇ ਖੁਦ ਆਪਣੀ ਜ਼ਿੰਦਗੀ ਨੂੰ ਸੰਵਾਰਨ ਦਾ ਫੈਸਲਾ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣੇ ਸ਼ੁਰੂ ਕਰ ਦਿੱਤੇ । ਅੱਜ ਉਹ ਨਾ ਸਿਰਫ਼ ਇੰਸਟਾਗ੍ਰਾਮ ਬਲਕਿ ਯੂਟਿਊਬ ਤੋਂ ਵੀ ਮੋਟੀ ਕਮਾਈ ਕਰਦੀ ਹੈ।