ਮਾਸਟਰ ਸਲੀਮ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ 8 ਸਾਲ ਦੀ ਉਮਰ ’ਚ ਹੀ ਗੀਤ ਗਾ ਕੇ ਸੁਰਾਂ ਦਾ ਬਣ ਗਿਆ ਸੀ ਮਾਸਟਰ

ਗਾਇਕ ਮਾਸਟਰ ਸਲੀਮ ਨੇ ਆਪਣਾ ਜਨਮ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਜਨਮ ਦਿਨ ਦਾ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder July 13th 2024 11:38 AM

 ਗਾਇਕ ਮਾਸਟਰ ਸਲੀਮ (Master Saleem)  ਨੇ ਆਪਣਾ ਜਨਮ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਜਨਮ ਦਿਨ ਦਾ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਗਾਇਕ ਦੇ ਫੈਨਸ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਮਾਸਟਰ ਸਲੀਮ ਦੇ ਦੋਸਤ ਅਤੇ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ । 

ਹੋਰ ਪੜ੍ਹੋ : ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖ਼ਾਨ ਨੇ ਸਾਂਝਾ ਕੀਤਾ ਨਵਾਂ ਵੀਡੀਓ, ਦਿੱਤੀ ਜੁੰਮੇ ਦੀ ਮੁਬਾਰਕ, ਕਿਹਾ ‘ਮੇਰਾ ਅੱਲ੍ਹਾ ‘ਚ ਅਟੁੱਟ ਵਿਸਵਾਸ਼’

ਪਿਤਾ ਤੋਂ ਸਿੱਖੀਆਂ ਸੰਗੀਤ ਦੀਆਂ ਬਾਰੀਕੀਆਂ 

ਮਾਸਟਰ ਸਲੀਮ ਨੇ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ। ਕਿਉਂਕਿ ਉਨ੍ਹਾਂ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਵੀ ਉੱਚ ਕੋਟੀ ਦੇ ਗਾਇਕ ਹਨ । ਮਾਸਟਰ ਸਲੀਮ ਨਾਲ ਜਿਨਾਂ ਦੀ ਦਿਲਚਸਪੀ ਬਚਪਨ ਤੋਂ ਹੀ ਗਾਇਕੀ ਵਿੱਚ ਸੀ । ਸਲੀਮ  ਨੇ ਬਚਪਨ ‘ਚ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ । ਅੱਠ ਸਾਲ ਦੀ ਉਮਰ ਵਿੱਚ ਉਨਾਂ ਨੇ ਬਠਿੰਡਾ ਦੂਰਦਰਸ਼ਨ ਸਟੇਸ਼ਨ ‘ਤੇ ਚਰਖੇ ਦੀ ਘੂਕ ਗੀਤ ਗਾ ਕੇ ਧੁੰਮਾਂ ਪਾ ਦਿੱਤੀਆਂ ਸਨ ।

View this post on Instagram

A post shared by Sunetar Luthra (@offical.sunetar.luthra.mr.beat)



ਇਸ ਗੀਤ ਤੋਂ ਬਾਅਦ ਹੀ ਉਨਾਂ ਨੂੰ ਨਾਮ ਮਿਲਿਆ ਮਾਸਟਰ ਸਲੀਮ । ਇਸ ਤੋਂ ਬਾਅਦ ਉਨਾਂ ਨੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਝਿਲਮਿਲ ਤਾਰੇ’ ਵਿੱਚ ਵੀ ਪਰਫਾਰਮ ਕਰਨਾ ਸ਼ੁਰੂ ਕੀਤਾ । ਉਨਾਂ ਦੀ ਚਰਖੇ ਦੀ ਘੂਕ ਜਦੋਂ ਰਿਲੀਜ ਹੋਈ ਤਾਂ ਉਨਾਂ ਦੀ ਉਮਰ ਮਹਿਜ਼ ਦਸ ਸਾਲ ਸੀ ।

View this post on Instagram

A post shared by Gaurav Sachdeva Gary (@gauravsachdevagary_official)


 ਇਸ ਗੀਤ ਨੇ ਪਹੁੰਚਾਇਆ ਬੁਲੰਦੀਆਂ ‘ਤੇ 

ਮਾਸਟਰ ਸਲੀਮ ਨੇ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ । ਪਰ ਉਨ੍ਹਾਂ ਦਾ ਗੀਤ ‘ਢੋਲ ਜਗੀਰੋ ਦਾ’ ਅਜਿਹਾ ਗੀਤ ਸੀ । ਜਿਸ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ ਤੇ ਰਾਤੋ ਰਾਤ ਪਹੁੰਚਾ ਦਿੱੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ । 



Related Post