Master Saleem: ਸਟੇਜ 'ਤੇ ਸ਼ੋਅ ਦੇ ਦੌਰਾਨ ਮਾਸਟਰ ਸਲੀਮ ਨੂੰ ਆਇਆ ਗੁੱਸਾ, ਵੇਖੋ ਗਾਇਕ ਨੇ ਕੀ ਕਿਹਾ

ਮਸ਼ਹੂਰ ਗਾਇਕ ਮਾਸਟਰ ਸਲੀਮ ਲਗਾਤਾਰ ਸੁਰਖੀਆਂ 'ਚ ਬਣੇ ਰਹਿੰਦੇ ਹਨ।ਹਾਲ ਹੀ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਕਲਾਕਾਰ ਨੇ ਕੁਝ ਅਜਿਹਾ ਕੀਤਾ ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਆਖਿਰ ਸਟੇਜ ਸ਼ੋਅ ਦੌਰਾਨ ਮਾਸਟਰ ਸਲੀਮ ਨੂੰ ਕਿਉਂ ਗੁੱਸਾ ਆਇਆ ਆਓ ਜਾਣਦੇ ਹਾਂ।

By  Pushp Raj July 8th 2023 05:00 PM

Master Saleem Angry on show : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਲਗਾਤਾਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਆਪਣੇ ਗੀਤਾਂ ਰਾਹੀਂ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਹਾਲਾਂਕਿ ਉਨ੍ਹਾਂ ਦੀਆਂ ਗੱਲਾਂ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਹਾਲ ਹੀ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਕਲਾਕਾਰ ਨੇ ਕੁਝ ਅਜਿਹਾ ਕੀਤਾ ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਆਖਿਰ ਸਟੇਜ ਸ਼ੋਅ ਦੌਰਾਨ ਮਾਸਟਰ ਸਲੀਮ ਨੂੰ ਕਿਉਂ ਗੁੱਸਾ ਆਇਆ ਆਓ ਜਾਣਦੇ ਹਾਂ। 


ਦਰਅਸਲ, ਇਹ ਵੀਡੀਓ ਇੱਕ ਯੂਜ਼ਰਸ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝੀ ਕੀਤੀ ਗਈ ਪੋਸਟ ਵਿੱਚ ਤੁਸੀ ਇਹ ਦੇਖ ਸਕਦੇ ਹੋ ਕਿ ਕਿਵੇਂ ਮਾਸਟਰ ਸਲੀਮ ਨੇ ਸ਼ੋਅ ਦੌਰਾਨ ਮਰਿਆਦਾ ਨੂੰ ਭੰਗ ਕਰਨ ਵਾਲੇ ਵਿਅਕਤੀ ਨੂੰ ਉਸ ਸਮੇਂ ਸਟੇਜ ਤੋਂ ਉਤਾਰ ਦਿੱਤਾ, ਜਦੋਂ ਉਹ ਹੁੱਕਾ ਪੀ ਰਿਹਾ ਸੀ। 

ਇਸ ਦੌਰਾਨ ਵਿਅਕਤੀ ਨੂੰ ਦੇਖਦੇ ਹੀ ਮਾਸਟਰ ਸਲੀਮ ਕਹਿੰਦੇ ਹਨ ਕਿ ਬੇਟਾ ਚੱਲੋ ਸਟੇਜ ਤੋਂ ਥੱਲੇ ਚਲੋਂ... ਸਟੇਜ ਤੇ ਬੈਠ ਕੇ ਹੁੱਕਾ ਪੀ ਰਿਹਾ ਮਾਮਾ... ਵੱਡਾ ਸ਼ੇਰ ਖਾ ਦਾ ਪੁੱਤ...। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਮਾਸਟਰ ਸਲੀਮ ਦੀ ਤਾਰੀਫ ਕਰ ਰਹੇ ਹਨ। ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਕਿਹਾ ਸਹੀ ਗੱਲ ਆ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਤੁਹਾਡੇ ਲਈ ਸਤੀਕਾਰ ਮਾਸਟਰ ਸਲੀਮ...। 

ਦੱਸਣਯੋਗ ਹੈ ਕਿ ਮਾਸਟਰ ਸਲੀਮ ਆਪਣੇ ਗੀਤਾਂ ਦੇ ਨਾਲ-ਨਾਲ ਇਨ੍ਹੀਂ ਦਿਨੀਂ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਉਨ੍ਹਾਂ ਦੇ ਜੀਜਾ ਖਿਲਾਫ ਝੂਠੀ ਖਬਰ ਸਾਹਮਣੇ ਆਉਣ ਤੋਂ ਬਾਅਦ ਵੀ ਉਹ ਗੁੱਸੇ ਵਿੱਚ ਭੜਕ ਲਾਈਵ ਆਏ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। 

View this post on Instagram

A post shared by Doaba Tv (@doabatv_official)


 ਹੋਰ ਪੜ੍ਹੋ: ਅਨੁਪਮ ਖੇਰ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ , ਮਸ਼ਹੂਰ ਭਾਰਤੀ ਕਵਿ ਰਬਿੰਦਰ ਨਾਥ ਟੈਗੋਰ ਦੇ ਕਿਰਦਾਰ 'ਚ ਆਉਣਗੇ ਨ

ਜ਼ਰ

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਮਾਸਟਰ ਸਲੀਮ ਦਾ ਗੀਤ ਕੀਦੇ ਕਰਕੇ ਟੁੱਟਿਆ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਸੈਡ ਸਾਂਗ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮਾਸਟਰ ਸਲੀਮ ਨਾ ਸਿਰਫ ਪੰਜਾਬੀ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਆਪਣੀ ਗਾਇਕੀ ਦਾ ਜਲਵਾ ਦਿਖਾ ਚੁੱਕੇ ਹਨ। 


Related Post