ਕੌਰ ਬੀ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਸਿਤਾਰਿਆਂ ਨੇ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

By  Shaminder January 17th 2024 10:17 AM

 ਗੁਰੁ ਗੋਬਿੰਦ ਸਿੰਘ ਜੀ (Guru Gobind Singh Ji) ਦਾ ਅੱਜ ਪ੍ਰਕਾਸ਼ ਦਿਹਾੜਾ (Guru Gobind Singh Jayanti 2024) ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੁ ਸਾਹਿਬ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਮੁਬਾਰਕਾਂ’।

Guru Gobind Singh Ji Parkash Purb.jpg

ਹੋਰ ਪੜ੍ਹੋ  :  ਜਾਣੋ ਕਿੱਥੇ ਬਣ ਰਿਹਾ ਅਯੁੱਧਿਆ ਦੇ ਰਾਮ ਮੰਦਰ ਤੋਂ ਵੀ ਵੱਡਾ ਮੰਦਰ
ਸੁਖਸ਼ਿੰਦਰ ਸ਼ਿੰਦਾ ਨੇ ਵੀ ਦਿੱਤੀ ਵਧਾਈ 

ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸਭ ਨੂੰ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ।। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।।  ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਨੂੰ ਬੇਅੰਤ ਬੇਅੰਤ ਵਧਾਈਆ   ਹੋਣ ਜੀ’ । ਸੰਗਤਾਂ ਵੀ ਗੁਰੁ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੁ ਸਾਹਿਬ ਦੀਆਂ ਸਿੱਖਿਆਵਾਂ ਨੂੰ ਯਾਦ ਕਰ ਰਹੀਆਂ ਹਨ ।

Guru Gobind Singh Ji (2).jpg

ਗੁਰੁ ਗੋੋੋਬਿੰਦ ਸਿੰਘ ਜੀ ਦਾ ਜੀਵਨ 

ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਸੀ । ਉਨ੍ਹਾਂ ਦਾ ਸਮੁੱਚਾ ਜੀਵਨ ਸੰਘਰਸ਼ ਦੇ ਨਾਲ ਭਰਿਆ ਹੋਇਆ ਸੀ। ਪਰ ਉਹ ਅਕਾਲ ਪੁਰਖ ਦੇ ਭਾਣੇ ‘ਚ ਰਹਿ ਕੇ ਦਿਨ ਰਾਤ ਭਗਤੀ ‘ਚ ਲੀਨ ਰਹਿੰਦੇ ਸਨ ।ਗੁਰੁ ਸਾਹਿਬ ਨੇ ਆਪਣੇ ਜੀਵਨ ਕਾਲ ‘ਚ ਕਈ ਲੜਾਈਆਂ ਲੜੀਆਂ ਸਨ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ ਆਪ ਜਿੱਥੇ ਹਥਿਆਰ ਚਲਾਉਣ ‘ਚ ਮਾਹਿਰ ਸਨ । ਉੱਥੇ ਹੀ ਕਵੀ ਦਰਬਾਰ ਵੀ ਸਜਾਉੇਂਦੇ ਸਨ । ਉਨ੍ਹਾਂ ਦੇ ਦਰਬਾਰ ‘ਚ ੫੨ ਕਵੀ ਸਨ ।

View this post on Instagram

A post shared by KaurB???? ਵੱਡਾ ਮੇਰਾ ਸਾਹਿਬ???? (@kaurbmusic)

ਗੁਰੁ ਸਾਹਿਬ ਖੁਦ ਵੀ ਕਈ ਭਾਸ਼ਾਵਾਂ ਜਾਣਦੇ ਸਨ ।ਆਪ ਜੀ ਦੇ ਚਾਰ ਸਾਹਿਬਜ਼ਾਦੇ ਸਨ । ਬਾਬਾ ਅਜੀਤ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ । ਗੁਰੁ ਸਾਹਿਬ ਨੇ ਆਪਣਾ ਸਰਬੰਸ ਦੇਸ਼ ਅਤੇ ਕੌਮ ਦੀ ਖਾਤਿਰ ਵਾਰ ਦਿੱਤਾ ਸੀ।ਚਾਰੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪਾਈ ਸੀ । ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਸਾਹਿਬ ‘ਚ ਯੁੱਧ ਦੌਰਾਨ ਸ਼ਹੀਦੀ ਪਾਈ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ‘ਚ ਜਿਉਂਦਾ ਦੀਵਾਰਾਂ ‘ਚ ਚਿਣਵਾ ਦਿੱਤਾ ਗਿਆ ਸੀ। 

View this post on Instagram

A post shared by Sukshinder Shinda (@sukshindershinda)

Related Post