ਦਸ ਸਾਲਾਂ ਦੇ ਸਿੱਖ ਬੱਚੇ ਜਸਪ੍ਰੀਤ ਸਿੰਘ ਦੀ ਮਦਦ ਦੇ ਲਈ ਅੱਗੇ ਆਏ ਜੈ ਰੰਧਾਵਾ, ਸੋਨੂੰ ਸੂਦ ਸਣੇ ਕਈ ਸਿਤਾਰੇ

ਦਸ ਸਾਲਾਂ ਦੇ ਬੱਚੇ ਗੁਰਪ੍ਰੀਤ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਵੀ ਉਸ ਦੀ ਮਦਦ ਦੇ ਲਈ ਅੱਗੇ ਆਏ ਹਨ ।

By  Shaminder May 9th 2024 01:58 PM

 ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਦਸ ਸਾਲਾਂ ਦੇ ਬੱਚੇ ਜਸਪ੍ਰੀਤ ਸਿੰਘ (Jaspreet Singh) ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਵੀ ਉਸ ਦੀ ਮਦਦ ਦੇ ਲਈ ਅੱਗੇ ਆਏ ਹਨ । ਪੰਜਾਬੀ ਅਦਾਕਾਰ ਜੈ ਰੰਧਾਵਾ ਵੀ ਇਸ ਬੱਚੇ ਨੂੰ ਮਿਲਣ ਦੇ ਲਈ ਪਹੁੰਚੇ ਹਨ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਜੈ ਰੰਧਾਵਾ ਨੇ ਇਸ ਬੱਚੇ ਨੂੰ ਆਰਥਿਕ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ। 

 ਹੋਰ ਪੜ੍ਹੋ : Mothers Day Special 2024 : ਵੇਖੋ ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਆਪਣੀਆਂ ਮਾਂਵਾਂ ਦੇ ਨਾਲ ਖੂਬਸੂਰਤ ਤਸਵੀਰਾਂ

ਸੋਨੂੰ ਸੂਦ ਨੇ ਦਿੱਤਾ ਮਦਦ ਦਾ ਭਰੋਸਾ 

ਅਦਾਕਾਰ ਸੋਨੂੰ ਸੂਦ ਨੇ ਵੀ ਮਦਦ ਦਾ ਭਰੋਸਾ ਦਿੱਤਾ ਹੈ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਚੱਲ ਪਹਿਲੇ ਪੜ ਲੇਤੇ ਹੈਂ ਦੋਸਤ, ਬਿਜਨੇਸ ਬੜੇ ਹੋਕਰ ਇਸ ਸੇ ਭੀ ਬੜਾ ਕਰੇਂਗੇ’। 

View this post on Instagram

A post shared by PTC Punjabi (@ptcpunjabi)



ਅਰਜੁਨ ਕਪੂਰ ਨੇ ਵੀ ਦਿੱਤਾ ਮਦਦ ਦਾ ਭਰੋਸਾ 

ਬੀਤੇ ਦਿਨ ਅਦਾਕਾਰ ਅਰਜੁਨ ਕਪੂਰ ਨੇ ਜਸਪ੍ਰੀਤ ਨੂੰ ਉਸ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਭਰੋਸਾ ਦਿਵਾਇਆ ਸੀ । ਇਸ ਤੋਂ ਅਨੰਦ ਮਹਿੰਦਰਾ ਨੇ ਵੀ ਇਸ ਬੱਚੇ ਦਾ ਵੀਡੀਓ ਸਾਂਝਾ ਕਰਦੇ ਹੋਏ ਮਦਦ ਦਾ ਭਰੋਸਾ ਦਿੱਤਾ ਹੈ।



ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਛੱਡਿਆ ਸਾਥ 

ਦੱਸ ਦਈਏ ਕਿ ਦਸ ਸਾਲਾਂ ਦਾ ਜਸਪ੍ਰੀਤ ਸਿੰਘ ਦਿੱਲੀ ਦੇ ਤਿਲਕ ਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਦਾ ਤਪਦਿਕ ਦੇ ਕਾਰਨ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੀ ਮਾਂ ਵੀ ਇੱਕਲਿਆਂ ਛੱਡ ਕੇ ਚਲੀ ਗਈ ਸੀ । ਸਵੇਰ ਵੇਲੇ ਜਸਪ੍ਰੀਤ ਸਕੂਲ ਪੜ੍ਹਨ ਦੇ ਲਈ ਜਾਂਦਾ ਹੈ ਅਤੇ ਸ਼ਾਮ ਨੂੰ ਰੋਲਸ ਦੀ ਰੇਹੜੀ ਲਗਾਉਂਦਾ ਹੈ। ਜਿਸ ਨਾਲ ਉਹ ਆਪਣਾ ਤੇ ਆਪਣੀ ਭੈਣ ਦਾ ਗੁਜ਼ਾਰਾ ਕਰਦਾ ਹੈ। 

 




Related Post