ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲਈ ਨਿਸ਼ਾ ਬਾਨੋ, ਗੁਰਲੇਜ ਅਖਤਰ ਸਣੇ ਕਈ ਹਸਤੀਆਂ ਨੇ ਕਈ ਅਰਦਾਸ
ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ । ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਲੋਕਾਂ ਦੇ ਘਰਾਂ ‘ਚ ਪਾਣੀ ਦਾਖਲ ਹੋ ਚੁੱਕਿਆ ਹੈ । ਜਿਸ ਤੋਂ ਬਾਅਦ ਲੋਕ ਪੰਜਾਬ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ । ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪੰਜਾਬ ਦੇ ਲਈ ਅਰਦਾਸ ਕੀਤੀ ਹੈ ।
ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ । ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਲੋਕਾਂ ਦੇ ਘਰਾਂ ‘ਚ ਪਾਣੀ ਦਾਖਲ ਹੋ ਚੁੱਕਿਆ ਹੈ । ਜਿਸ ਤੋਂ ਬਾਅਦ ਲੋਕ ਪੰਜਾਬ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ । ਪੰਜਾਬੀ ਅਦਾਕਾਰਾ ਨਿਸ਼ਾ ਬਾਨੋ (Nisha Bano) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪੰਜਾਬ ਦੇ ਲਈ ਅਰਦਾਸ ਕੀਤੀ ਹੈ ।
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸਾਂਝੀ ਕੀਤੀ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਕਰੋ’ ।
ਗੁਰਲੇਜ ਅਖਤਰ ਨੇ ਵੀ ਕੀਤੀ ਅਰਦਾਸ
ਗਾਇਕਾ ਗੁਰਲੇਜ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪੰਜਾਬ ਦੇ ਲਈ ਅਰਦਾਸ ਕੀਤੀ ਹੈ । ਗਾਇਕਾ ਨੇ ਲਿਖਿਆ ‘ਪ੍ਰੇ ਫਾਰ ਪੰਜਾਬ’।ਦੱਸ ਦਈਏ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠ ਹਨ । ਦੱਸ ਦਈਏ ਕਿ ਕਈ ਸੈਲੀਬ੍ਰੇਟੀਜ਼ ਦੇ ਘਰਾਂ ‘ਚ ਵੀ ਪਾਣੀ ਵੜ ਚੁੱਕਿਆ ਹੈ ।
ਜਿਸ ‘ਚ ਮਨਮੋਹਨ ਵਾਰਿਸ ਅਤੇ ਭੁਪਿੰਦਰ ਗਿੱਲ ਸ਼ਾਮਿਲ ਹਨ । ਜਿਨ੍ਹਾਂ ਦੇ ਘਰ ਹੜ੍ਹ ਦੀ ਲਪੇਟ ‘ਚ ਹਨ । ਦੱਸ ਦਈਏ ਕਿ ਪੰਜਾਬ ਦੇ ਅਨੰਦਪੁਰ ਸਾਹਿਬ,ਪਟਿਆਲਾ, ਮੋਹਾਲੀ, ਸਮਾਣਾ, ਚੰਡੀਗੜ੍ਹ ਸਣੇ ਕਈ ਇਲਾਕੇ ‘ਚ ਹੜ੍ਹ ਦੀ ਲਪੇਟ ‘ਚ ਹਨ ।