ਸੁਰਿੰਦਰ ਛਿੰਦਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਜਸਵਿੰਦਰ ਭੱਲਾ, ਮਲਕੀਤ ਸਿੰਘ, ਹੰਸ ਰਾਜ ਹੰਸ ਸਣੇ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਗਾਇਕ ਸੁਰਿੰਦਰ ਛਿੰਦਾ ਦੀ ਅੰਤਿਮ ਅਦਰਦਾਸ ਦੇ ਭੋਗ ਗੁਰਦੁਆਰਾ ਸਿੰਘ ਸਭਾ ਮਲਹਾਰ ਰੋਡ ਵਿਖੇ ਪਾਏ ਗਏ । ਛਿੰਦਾ ਦੇ ਭੋਗ ’ਤੇ ਸਿਆਸੀ ਅਤੇ ਪੰਜਾਬੀ ਗਾਇਕੀ ਜਗਤ ਦੀਆਂ ਵੱਡੀਆਂ ਹਸਤੀਆਂ ਮੌਜੂਦ ਰਹੀਆਂ ।
ਗਾਇਕ ਸੁਰਿੰਦਰ ਛਿੰਦਾ (Surinder Shinda) ਦੀ ਅੰਤਿਮ ਅਦਰਦਾਸ ਦੇ ਭੋਗ ਗੁਰਦੁਆਰਾ ਸਿੰਘ ਸਭਾ ਮਲਹਾਰ ਰੋਡ ਵਿਖੇ ਪਾਏ ਗਏ । ਛਿੰਦਾ ਦੇ ਭੋਗ ’ਤੇ ਸਿਆਸੀ ਅਤੇ ਪੰਜਾਬੀ ਗਾਇਕੀ ਜਗਤ ਦੀਆਂ ਵੱਡੀਆਂ ਹਸਤੀਆਂ ਮੌਜੂਦ ਰਹੀਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਛਿੰਦਾ ਦੀ ਫੋਟੋ ਅੱਗੇ ਫੁੱਲ ਭੇਟ ਕਰਕੇ ਛਿੰਦਾ ਨੂੰ ਸ਼ਰਧਾਂਜਲੀ ਦਿੱਤੀ
ਸੁਰਿੰਦਰ ਛਿੰਦਾ ਨੂੰ ਸ਼ਧਾਂਜਲੀ ਦੇਣ ਲਈ ਪੰਜਾਬੀ ਮਿਊਜਿੰਕ ਇੰਡਸਟਰੀ ਦੀਆਂ ਵੱਡੀਆਂ ਹੱਸਤੀਆਂ ਵੀ ਪਹੁੰਚੀਆਂ ।ਲੋਕ ਗਾਇਕ ਮੁਹੰਮਦ ਸਦੀਜ ਸਦੀਕ, ਸੰਸਦ ਮੈਂਬਰ ਅਤੇ ਗਾਇਕ ਹੰਸਰਾਜ ਹੰਸ , ਕਾਮੇਡੀਅਨ ਜਸਵਿੰਦਰ ਭੱਲਾ, ਗਾਇਕ ਮਲਕੀਤ ਸਿੰਘ ਸਮੇਤ ਹੋਰ ਕਈ ਕਲਾਕਾਰਾਂ ਨੇ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਛਿੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਛਿੰਦਾ ਨੇ ੨੬ ਜੁਲਾਈ ਨੂੰ ਡੀਐਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਹਸਪਤਾਲ 'ਚ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਸਰੀਰ 'ਚ ਇਨਫੈਕਸ਼ਨ ਵਧ ਗਈ ਸੀ।
ਸੁਰਿੰਦਰ ਛਿੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਢੋਲਾ ਵੇ ਢੋਲਾ’, ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਉਹ ਆਪਣੇ ਸਾਫ਼ ਸੁਥਰੀ ਦੀ ਗਾਇਕੀ ਦੇ ਲਈ ਜਾਣੇ ਜਾਂਦੇ ਸਨ । ਬੀਤੇ ਦਿਨੀਂ ਉਹ ਖਰਾਬ ਸਿਹਤ ਦੇ ਕਾਰਨ ਹਸਪਤਾਲ ‘ਚ ਭਰਤੀ ਸੀ । ਇਸੇ ਦੌਰਾਨ ਉਹਨਾਂ ਦੀ ਮੌਤ ਦੀ ਅਫਵਾਹ ਵੀ ਫੈਲ ਗਈ ਸੀ ।