ਨਿਸ਼ਾ ਬਾਨੋ, ਦਰਸ਼ਨ ਔਲਖ, ਦਿਲਜੀਤ ਦੋਸਾਂਝ ਸਣੇ ਕਈ ਕਲਾਕਾਰਾਂ ਨੇ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ । ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ‘ਚ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਗੁਰੁ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ।

By  Shaminder April 29th 2024 11:28 AM -- Updated: April 29th 2024 11:31 AM

 ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਸਾਹਿਬ ਜੀ (Guru Tegh Bahadur Sahib Ji)ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ । ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ‘ਚ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਗੁਰੁ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ। ਅਦਾਕਾਰਾ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ  ‘ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ੴ ‘। 


ਹੋਰ ਪੜ੍ਹੋ : ਰਾਣਾ ਰਣਬੀਰ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ, ਕਿਹਾ ‘ਹੁਣ ਪਤਾ ਲੱਗਿਆ ਦਿਲਜੀਤ ਦੀ ਜ਼ਾਤ ਤੇ ਧਰਮ ਕੀ ਹੈ’

ਦਰਸ਼ਨ ਔਲਖ ਨੇ ਵੀ ਸਾਂਝੀ ਕੀਤੀ ਪੋਸਟ 

ਪੰਜਾਬੀ ਅਦਾਕਾਰ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਨੌਵੇਂ ਪਾਤਸਾਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ ਪੁਰਬ”ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਰਬੱਤ ਦੇ ਭਲੇ ਦੀ ਅਰਦਾਸ’ ।

View this post on Instagram

A post shared by NISHA BANO ( ਨਿਸ਼ਾ ਬਾਨੋ ) (@nishabano)


ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਨੌਵੇਂ ਪਾਤਸ਼ਾਹ ਦੀ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ। ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ।

View this post on Instagram

A post shared by DARSHAN AULAKH ਦਰਸ਼ਨ ਔਲਖ (@darshan_aulakh)


ਉਨ੍ਹਾਂ ਨੂੰ ਤਿਲਕ ਜਨੇਊ ਦਾ ਰਾਖਾ, ਨੌ ਨਿਧੀਆ ਦੇ ਦਾਤਾ ਵੀ ਕਿਹਾ ਜਾਂਦਾ ਹੈ। ਕਿਉਂਕਿ ਕਸ਼ਮੀਰੀ ਪੰਡਤਾਂ ਦੀ ਫਰਿਆਦ ‘ਤੇ ਉਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ‘ਚ ਆਪਣੀ ਸ਼ਹਾਦਤ ਦਿੱਤੀ ਸੀ । 

Shri Guru Tegh Bahadur Sahib Ji De Parkash Purab Dian Lakh Lakh Vadhaiyan Ji 🙏🏽🙏🏽 pic.twitter.com/sOoE1QREUB

— DILJIT DOSANJH (@diljitdosanjh) April 21, 2022



Related Post