ਮਾਨਸੀ ਸ਼ਰਮਾ ਆਪਣੀ ਧੀ ਨੂੰ ਲੈ ਕੇ ਆਈ ਘਰ, ਇਸ ਤਰ੍ਹਾਂ ਪਰਿਵਾਰ ਨੇ ਕੀਤਾ ਸਵਾਗਤ

ਮਾਨਸੀ ਸ਼ਰਮਾ ਜਿਸ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ । ਉਹ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹੈ ਅਤੇ ਆਪਣੀ ਧੀ ਦੇ ਨਾਲ ਘਰ ਪਹੁੰਚ ਗਈ । ਆਪਣੀ ਨਵ-ਜਨਮੀ ਧੀ ਨੂੰ ਲੈ ਕੇ ਜਦੋਂ ਅਦਾਕਾਰਾ ਆਪਣੇ ਘਰ ਪਹੁੰਚੀ ਤਾਂ ਢੋਲ ਦੀ ਥਾਪ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਪਰਿਵਾਰ ਦੇ ਵੱਲੋਂ ਕੀਤਾ ਗਿਆ ਹੈ ।

By  Shaminder September 20th 2023 10:52 AM -- Updated: September 20th 2023 11:57 AM

ਮਾਨਸੀ ਸ਼ਰਮਾ (Mansi Sharma) ਜਿਸ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ । ਉਹ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹੈ ਅਤੇ ਆਪਣੀ ਧੀ ਦੇ ਨਾਲ ਘਰ ਪਹੁੰਚ ਗਈ । ਆਪਣੀ ਨਵ-ਜਨਮੀ ਧੀ ਨੂੰ ਲੈ ਕੇ ਜਦੋਂ ਅਦਾਕਾਰਾ ਆਪਣੇ ਘਰ ਪਹੁੰਚੀ ਤਾਂ ਢੋਲ ਦੀ ਥਾਪ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਪਰਿਵਾਰ ਦੇ ਵੱਲੋਂ ਕੀਤਾ ਗਿਆ ਹੈ । ਜਿਸ ਦਾ ਇੱਕ ਵੀਡੀਓ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ :  ਫਿਲਮ ‘ਮਸਤਾਨੇ’ ਦੀ ਸਟਾਰ ਕਾਸਟ ਨੂੰ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਕੀਤਾ ਗਿਆ ਸਨਮਾਨਿਤ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਨੇ ਆਪਣੀ ਧੀ ਨੂੰ ਚੁੱਕਿਆ ਹੋਇਆ ਹੈ ਅਤੇ ਮਾਨਸੀ ਹੌਲੀ ਹੌਲੀ ਉਨ੍ਹਾਂ ਦੇ ਨਾਲ ਚੱਲ ਰਹੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਵੈਲਕਮ ਹੋਮ ਮਿਜ਼ਰਾਬ’ । 


ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ 

 ਜਿਉਂ ਹੀ ਯੁਵਰਾਜ ਹੰਸ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਉਨ੍ਹਾਂ ਨੂੰ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈ ਸੰਦੇਸ਼ ਭੇਜੇ ਹਨ । ਕਿਸੇ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਅਤੇ ਕਿਸੇ ਨੇ ਬੱਚੀ ਦੇ ਲਈ ਪਿਆਰ ਭੇਜਿਆ ਹੈ । ਦੱਸ ਦਈਏ ਕਿ ਮਾਨਸੀ ਅਤੇ ਯੁਵਰਾਜ ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ । 


ਤਾਏ ਨਵਰਾਜ ਹੰਸ ਅਤੇ ਤਾਈ ਅਜੀਤ ਨੇ ਵੀ ਦਿੱਤੀ ਵਧਾਈ 

ਨਵਰਾਜ ਹੰਸ ਨੇ ਵੀ ਨਵ-ਜਨਮੀ ਬੱਚੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਵਧਾਈ ਦਿੱਤੀ ਹੈ । ਅਜੀਤ ਮਹਿੰਦੀ ਨੇ ਬੱਚੀ ਦੇ ਲਈ ਬਹੁਤ ਹੀ ਪਿਆਰਾ ਸੁਨੇਹਾ ਵੀ ਲਿਖਿਆ ਹੈ । 

View this post on Instagram

A post shared by Yuvraaj Hans (@yuvrajhansofficial)





Related Post